ਪਾਕਸ਼ੀ ਗਰੋਵਰ ਦਾ ਕੋਟਕਪੂਰਾ ਵਿਖੇ ਅੰਤਿਮ ਸਸਕਾਰ, ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

By  Shanker Badra February 24th 2020 06:42 PM

ਪਾਕਸ਼ੀ ਗਰੋਵਰ ਦਾ ਕੋਟਕਪੂਰਾ ਵਿਖੇ ਅੰਤਿਮ ਸਸਕਾਰ, ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ:ਕੋਟਕਪੂਰਾ : ਚੰਡੀਗੜ੍ਹ ਦੇ ਇੱਕ ਪੀਜੀ 'ਚ ਰਹਿ ਰਹੀਆਂ ਤਿੰਨ ਕੁੜੀਆਂ ਨਾਲ ਪਿਛਲੇ ਦਿਨੀਂ ਦਰਦਨਾਕ ਹਾਦਸਾ ਵਾਪਰਿਆ ਸੀ। ਇਸ ਅਗਨੀਕਾਂਡ 'ਚ (21) ਸਾਲਾਰੀਆ ਵਾਸੀ ਕਪੂਰਥਲਾ, (22) ਸਾਲਾਪਾਕਸ਼ੀ ਗਰੋਵਰ ਵਾਸੀ ਕੋਟਕਪੁਰਾ ਅਤੇ (21) ਸਾਲਾ ਮੁਸਕਾਨ ਵਾਸੀ ਹੀਸਾਰ, ਹਰਿਆਣਾ ਵਜੋਂ ਹੋਈ ਹੈ। ਇਹਨਾਂ ਤੋਂ ਇਲਾਵਾ ਜੈਸਮੀਨ(19) ਅਤੇ ਫੈਮੀਨਾ(23) ਜ਼ਖਮੀ ਹੋਣ ਕਾਰਨ ਇਲਾਜ ਅਧੀਨ ਹਨ।

Chandigarh Sector-32 PG Fire Dead Pakshi Grover Funeral In Kotkapura ਪਾਕਸ਼ੀ ਗਰੋਵਰ ਦਾ ਕੋਟਕਪੂਰਾ ਵਿਖੇ ਅੰਤਿਮ ਸਸਕਾਰ, ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਇਸ ਦੌਰਾਨ ਪਾਕਸ਼ੀ ਗਰੋਵਰ ਦਾ ਅੱਜ ਕੋਟਕਪੂਰਾ ਵਿਖੇ ਅੰਤਿਮ ਸਸਕਾਰ ਹੋਇਆ ਹੈ।  ਇਸ ਦੌਰਾਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਸੈਂਕੜੇ ਲੋਕਾਂ ਵੱਲੋਂ ਪਾਕਸ਼ੀ ਨੂੰ ਕੋਟਕਪੂਰਾ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਹੈ। ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਲੜਕੀ 'ਤੇ ਸਦਾ ਮਾਣ ਰਹੇਗਾ ਕਿਉਂਕਿ ਉਸ ਨੇ ਆਪਣੀ ਸਹੇਲੀ ਨੂੰ ਬਚਾਉਂਦੇ ਹੋਏ ਆਪਣੀ ਜਾਨ ਦਿੱਤੀ ਹੈ।

Chandigarh Sector-32 PG Fire Dead Pakshi Grover Funeral In Kotkapura ਪਾਕਸ਼ੀ ਗਰੋਵਰ ਦਾ ਕੋਟਕਪੂਰਾ ਵਿਖੇ ਅੰਤਿਮ ਸਸਕਾਰ, ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਦੱਸ ਦੇਈਏ ਕਿ ਬੀਤੇ ਸ਼ਨੀਵਾਰ ਚੰਡੀਗੜ੍ਹ ਦੇ ਸੈਕਟਰ -32 ਡੀ ਦੇ ਮਕਾਨ ਨੰ. 3325 'ਚ ਬਣੇ ਇੱਕ ਪੀਜੀ 'ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ,ਜਦਕਿ ਦੋ ਲੜਕੀਆਂ ਗੰਭੀਰ ਜ਼ਖਮੀ ਸਨ। ਮ੍ਰਿਤਕ ਰੀਆ ਫਰੈਂਚ ਕੋਰਸ ਕਰਦੀ ਸੀ, ਜਦਕਿ ਮੁਸਕਾਨ ਅਤੇ ਪਾਕਸ਼ੀ ਐਸਡੀ ਕਾਲਜ ਦੀਆਂ ਵਿਦਿਆਰਥਣਾਂ ਸਨ। ਇਸ ਪੀਜੀ 'ਚ ਕੁੱਲ 20 ਤੋਂ 25 ਲੜਕੀਆਂ ਰਹਿੰਦੀਆਂ ਸਨ। ਜਦੋਂ ਇਹ ਘਟਨਾ ਵਾਪਰੀ ਉਸ ਵਕਤ ਇਸ ਪੀਜੀ 'ਚ ਚਾਰ ਲੜਕੀਆਂ ਹੀ ਮੌਜੂਦ ਸਨ।

-PTCNews

Related Post