ਚੰਡੀਗੜ੍ਹ ਦੇ ਸੈਕਟਰ -40 'ਚ ਕਾਰ ਡੀਲਰ 'ਤੇ ਤਲਵਾਰਾਂ ਨਾਲ ਹਮਲਾ ਕਰਕੇ ਕੀਤੀ ਹੱਤਿਆ

By  Shanker Badra June 28th 2019 08:01 PM

ਚੰਡੀਗੜ੍ਹ ਦੇ ਸੈਕਟਰ -40 'ਚ ਕਾਰ ਡੀਲਰ 'ਤੇ ਤਲਵਾਰਾਂ ਨਾਲ ਹਮਲਾ ਕਰਕੇ ਕੀਤੀ ਹੱਤਿਆ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ -40 'ਚ ਕੁੱਝ ਲੋਕਾਂ ਨੇ ਇੱਕ ਕਾਰ ਡੀਲਰ 'ਤੇ ਪੁਰਾਣੀ ਰੰਜ਼ਿਸ਼ ਤਹਿਤ ਤਲਵਾਰਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 27 ਸਾਲਾ ਅਮਿਤ ਵਜੋਂ ਹੋਈ ਹੈ।ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਹਨ।

Chandigarh Sector -40 car dealer Attack murder ਚੰਡੀਗੜ੍ਹ ਦੇ ਸੈਕਟਰ -40 'ਚ ਕਾਰ ਡੀਲਰ 'ਤੇ ਤਲਵਾਰਾਂ ਨਾਲ ਹਮਲਾ ਕਰਕੇ ਕੀਤੀ ਹੱਤਿਆ

ਮਿਲੀ ਜਾਣਕਾਰੀ ਅਨੁਸਾਰ ਅਮਿਤ ਪੁਰਾਣੀਆਂ ਕਾਰਾਂ ਦੀ ਸੇਲ ਦਾ ਕੰਮ ਕਰਦਾ ਸੀ।ਪਰਿਵਾਰ ਦੇ ਦੱਸਣ ਮੁਤਾਬਕ ਅਮਿਤ ਦਾ ਸਾਲ ਪਹਿਲਾਂ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਸੀ ,ਜਿਸ ਕਰਕੇ ਉਹ ਰੰਜਿਸ਼ ਰੱਖਣ ਲੱਗੇ ਸਨ ਅਤੇ ਉਨ੍ਹਾਂ ਨੇ ਅੱਜ ਮੌਕਾ ਵੇਖ ਕੇ ਉਸ 'ਤੇ ਹਮਲਾ ਕਰ ਦਿੱਤਾ।

Chandigarh Sector -40 car dealer Attack murder ਚੰਡੀਗੜ੍ਹ ਦੇ ਸੈਕਟਰ -40 'ਚ ਕਾਰ ਡੀਲਰ 'ਤੇ ਤਲਵਾਰਾਂ ਨਾਲ ਹਮਲਾ ਕਰਕੇ ਕੀਤੀ ਹੱਤਿਆ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਰਸਾਂ ਨੇ ਹਸਪਤਾਲ ‘ਚ ਮਸਤੀ ਕਰਦਿਆਂ ਬਣਾਇਆ TikTok , ਵੀਡੀਓ ਵਾਇਰਲ

ਇਸ ਹਮਲੇ 'ਚ ਅਮਿਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ ,ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੀ ,ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

-PTCNews

Related Post