ਚੰਡੀਗੜ੍ਹ 'ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ ,ਮਸਾਂ ਬਚਿਆ ਬਜ਼ੁਰਗ ਜੋੜਾ

By  Shanker Badra April 22nd 2019 02:32 PM -- Updated: April 22nd 2019 02:33 PM

ਚੰਡੀਗੜ੍ਹ 'ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ ,ਮਸਾਂ ਬਚਿਆ ਬਜ਼ੁਰਗ ਜੋੜਾ:ਚੰਡੀਗੜ੍ਹ : ਸ਼ਹਿਰ ਦੇ ਸੈਕਟਰ 7-8 ਦੇ ਚੌਂਕ 'ਤੇ ਸੋਮਵਾਰ ਨੂੰ ਇੱਕ ਚੱਲਦੀ ਹੋਈ ਕਾਰ ਨੂੰ ਅਚਾਨਕ ਅੱਗ ਲੱਗ ਗਈ ਹੈ।ਜਿਸ ਸਮੇਂ ਗੱਡੀ ਨੂੰ ਅੱਗ ਲਈ, ਉਸ ਸਮੇਂ ਇੱਕ ਬਜ਼ੁਰਗ ਜੋੜਾ ਗੱਡੀ 'ਚ ਸਵਾਰ ਸਨ, ਜੋ ਕਿ ਬਾਲ-ਬਾਲ ਬਚੇ ਹਨ।

Chandigarh Sector 7-8 Chowk Moving car Fire
ਚੰਡੀਗੜ੍ਹ 'ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ ,ਮਸਾਂ ਬਚਿਆ ਬਜ਼ੁਰਗ ਜੋੜਾ

ਜਾਣਕਾਰੀ ਮੁਤਾਬਕ ਕਾਰ 'ਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ ਅਤੇ ਦੇਖਦੇ ਹੀ ਦੇਖਦੇ ਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਸਾਰੀ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰ ਚੰਗੀ ਗੱਲ ਇਹ ਰਹੀ ਹੈ ਕਿ ਗੱਡੀ 'ਚ ਸਵਾਰ ਬਜ਼ੁਰਗ ਜੋੜੇ ਨੇ ਸਮਾਂ ਰਹਿੰਦੇ ਆਪਣੀ ਜਾਨ ਬਚਾ ਲਈ ਹੈ।

Chandigarh Sector 7-8 Chowk Moving car Fire
ਚੰਡੀਗੜ੍ਹ 'ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ ,ਮਸਾਂ ਬਚਿਆ ਬਜ਼ੁਰਗ ਜੋੜਾ

ਇਸ ਦੌਰਾਨ ਗੱਡੀ 'ਚ ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਫਾਇਰ ਕਰਮੀਆਂ ਨੇ ਅੱਗ 'ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਕਾਰ ਕਾਫੀ ਸੜ ਚੁੱਕੀ ਸੀ।

-PTCNews

Related Post