ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 'ਚ SFS ਦੀ ਝੰਡੀ ,ਕਨੂੰਪ੍ਰਿਆ ਬਣੀ ਪਹਿਲੀ ਮਹਿਲਾ ਪ੍ਰਧਾਨ

By  Shanker Badra September 6th 2018 08:00 PM -- Updated: September 6th 2018 08:27 PM

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 'ਚ SFS ਦੀ ਝੰਡੀ  ,ਕਨੂੰਪ੍ਰਿਆ ਬਣੀ ਪਹਿਲੀ ਮਹਿਲਾ ਪ੍ਰਧਾਨ:ਅੱਜ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਹੋਈਆਂ ਹਨ ,ਜਿੰਨ੍ਹਾਂ 'ਚ ਐਸ.ਐਫ.ਐਸ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਕਨੂੰਪ੍ਰਿਆ ਨੇ ਚੋਣਾਂ ਜਿੱਤ ਕੇ ਪੀ.ਯੂ ਵਿਦਿਆਰਥੀ ਚੋਣਾਂ 'ਚ ਇਤਿਹਾਸ ਰਚ ਦਿੱਤਾ ਹੈ।ਕਨੂੰਪ੍ਰਿਆ ਪਹਿਲੀ ਅਜਿਹੀ ਨੌਜਵਾਨ ਲੜਕੀ ਬਣ ਗਈ ਹੈ ,ਜਿਸਨੇ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਚੋਣਾਂ ਜਿੱਤੀਆਂ ਹਨ।ਕਨੂੰਪ੍ਰਿਆ ਨੇ ਇਹ ਚੋਣਾਂ ਕੁੱਲ 719 ਵੋਟਾਂ ਦੇ ਫਰਕ ਨਾਲ ਜਿੱਤੀਆਂ ਹਨ।

ਦੱਸ ਦੇਈਏ ਕਿ ਐਸਐਫਐਸ ਇੱਕ ਖੱਬੇ ਪੱਖੀ ਪਾਰਟੀ ਹੈ ਤੇ ਪਿਛਲੇ ਸਾਲ ਵੀ ਇਹ ਆਪਣੇ ਵੱਲੋਂ ਇੱਕ ਲੜਕੀ ਉਮੀਦਵਾਰ ਨੂੰ ਪੀਯੂ ਦੀਆਂ ਪ੍ਰਧਾਨਗੀ ਚੋਣਾਂ ਵਿਚ ਉਤਾਰ ਚੁੱਕੇ ਹਨ।ਇਹ ਪਾਰਟੀ ਸਿਰਫ ਪ੍ਰਧਾਨਗੀ ਦੀ ਸੀਟ ਲਈ ਹੀ ਲੜਦੀ ਹੈ ਤੇ ਹੁਣ ਵੀ ਐਸਐਫਐਸ ਸਿਰਫ ਪ੍ਰਧਾਨਗੀ ਦੀ ਸੀਟ ਤੋਂ ਜੇਤੂ ਰਹੀ ਹੈ।ਬਾਕੀ ਤਿੰਨ ਸੀਟਾਂ 'ਤੇ ਇਹ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰਦੇ।

ਕਨੂੰਪ੍ਰੀਆ ਦੀ ਇਸ ਜਿੱਤ ਨਾਲ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਇੱਕ ਨਵੀਂ ਉਮੀਦ ਜਾਗੀ ਹੈ ਕਿ ਕੋਈ ਮਹਿਲਾ ਪਹਿਲੀ ਵਾਰ ਪ੍ਰਧਾਨ ਬਣੀ ਹੈ।ਇਸ ਵਕਤ ਸਮੁੱਚੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵਿਚ ਕਾਫੀ ਖੁਸ਼ੀ ਦਾ ਮਾਹੌਲ ਹੈ।

ਜਾਣੋਂ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 'ਚ ਉਮੀਦਵਾਰਾਂ ਨੂੰ ਕਿੰਨੀਆਂ ਵੋਟਾਂ ਹਾਸਲ ਹੋਈਆਂ

ਪ੍ਰਧਾਨ : ਕਨੂੰਪ੍ਰਿਆ ( SFS ) ਨੂੰ 2802 ਵੋਟਾਂ , ਇਕਬਾਲ ਪ੍ਰੀਤ ( SOI ) ਨੂੰ 1997 ਵੋਟਾਂ , ਨੋਟਾ ਨੂੰ - 209 ਵੋਟਾਂ ਹਾਸਲ ਹੋਈਆਂ ਹਨ।

ਵਾਈਸ ਪ੍ਰਧਾਨ : ਦਲੇਰ ਸਿੰਘ ( ISA ) ਨੂੰ 3155 , ਪ੍ਰਦੀਪ ( NSUI ) ਨੂੰ 2227 , ਨੋਟਾ ਨੂੰ - 667 ਵੋਟਾਂ ਹਾਸਲ ਹੋਈਆਂ ਹਨ।

ਸਕੱਤਰ : ਅਮਰਿੰਦਰ ਸਿੰਘ ( SOI ) ਨੂੰ 2742 , ਅਰੁਣ ( NSUI ) ਨੂੰ 2409 , ਨੋਟਾ ਨੂੰ - 898 ਵੋਟਾਂ ਹਾਸਲ ਹੋਈਆਂ ਹਨ।

ਜੁਆਇੰਟ ਸਕੱਤਰ : ਨੀਤੀ ਧੀਮਾਨ ( SOI ) ਨੂੰ - 2072 , ਹੀਮਤ ਸ਼ਰਮਾ ( ABVP ) ਨੂੰ 2274 , ਨੋਟਾ ਨੂੰ - 879 ਵੋਟਾਂ ਹਾਸਲ ਹੋਈਆਂ ਹਨ।

-PTCNews

Related Post