ਬਿਨਾਂ ਲਾਇਸੈਂਸ ਵੇਚਦਾ ਸੀ ਮਿਠਾਈ, ਅਦਾਲਤ ਨੇ ਦਿੱਤੀ ਇਹ ਸਜ਼ਾ

By  Joshi October 25th 2018 11:23 AM -- Updated: October 25th 2018 11:31 AM

ਬਿਨਾਂ ਲਾਇਸੈਂਸ ਵੇਚਦਾ ਸੀ ਮਿਠਾਈ, ਅਦਾਲਤ ਨੇ ਦਿੱਤੀ ਇਹ ਸਜ਼ਾ,ਚੰਡੀਗੜ੍ਹ: ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੌਰਾਨ ਫੂਡ ਸੇਫਟੀ ਵਿਭਾਗ ਦੇ ਅਫਸਰ ਨੇ 18 ਅਕਤੂਬਰ, 2017 ਨੂੰ ਹੱਲੋਮਾਜਰਾ ਸਥਿਤ ਇਕ ਮਠਿਆਈ ਦੀ ਦੁਕਾਨ 'ਤੇ ਛਾਪਾ ਮਾਰਿਆ ਸੀ,

ਜਿਸ 'ਤੇ ਬਿਨਾਂ ਲਾਇਸੈਂਸ ਤੋਂ ਮਿਠਾਈ ਵੇਚੀ ਜਾਂਦੀ ਸੀ। ਜਿਸ ਦਾ ਮਾਮਲਾ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਗਿਆ ਸੀ।ਜ਼ਿਲਾ ਅਦਾਲਤ ਨੇ ਇਕ ਨੌਜਵਾਨ 'ਤੇ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਉਂਦੇ ਹੋਏ ਉਸ ਨੂੰ ਅਦਾਲਤ ਲੱਗੀ ਰਹਿਣ ਤੱਕ ਖੜ੍ਹੇ ਹੋਣ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਸਿਹਤ ਵਿਭਾਗ ਟੀਮ ਨੇ ਛਾਪੇਮਾਰੀ ਕੀਤੀ ਸੀ,

ਹੋਰ ਪੜ੍ਹੋ: ਡੇਰਾ ਬਾਬਾ ਨਾਨਕ ਐਸਿਡ ਅਟੈਕ ਮਾਮਲੇ ਵਿਚ ਗੁਰਦਾਸਪੁਰ ਅਦਾਲਤ ਦਾ ਆਇਆ ਫੈਸਲਾ

ਜਿਸ ਦੌਰਾਨ ਉਥੋਂ ਵੱਡੀ ਮਾਤਰਾ 'ਚ ਜਾਅਲੀ ਮਿਠਾਈ ਅਤੇ ਬਿਨਾਂ ਲਾਇਸੈਂਸ ਤੋਂ ਵੇਚੀ ਜਾ ਰਹੀ ਮਿਠਾਈ ਬਰਾਮਦ ਕੀਤੀ ਗਈ ਸੀ। ਜਿਸ ਤੋਂ ਬਾਅਦ ਵਿਭਾਗ ਵਲੋਂ ਉਸ ਦਾ ਚਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਅਦਾਲਤ 'ਚ ਪਹੁੰਚਿਆ, ਜਿਥੇ ਅਦਾਲਤ ਨੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ।

—PTC News

Related Post