ਚੰਡੀਗੜ੍ਹ 'ਚ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਵਾਲੀ ਕੁੜੀ ਗ੍ਰਿਫ਼ਤਾਰ , ਨਿਆਇਕ ਹਿਰਾਸਤ 'ਚ ਭੇਜਿਆ

By  Shanker Badra June 27th 2019 09:06 PM

ਚੰਡੀਗੜ੍ਹ 'ਚ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਵਾਲੀ ਕੁੜੀ ਗ੍ਰਿਫ਼ਤਾਰ , ਨਿਆਇਕ ਹਿਰਾਸਤ 'ਚ ਭੇਜਿਆ:ਚੰਡੀਗੜ੍ਹ : ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ 'ਚ ਬੀਤੇ ਦਿਨੀਂ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਲੜਕੀ ਨੇ ਗੁੰਡਾਗਰਦੀ ਕਰਦਿਆਂ ਇੱਕ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ ਸੀ। ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਆਪਣੇ ਆਪ ਨੂੰ ਵੱਡੇ ਅਫਸਰ ਦੀ ਧੀ ਦੱਸਣ ਵਾਲੀ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Chandigarh woman arrested for attacking man with wrench in road rage incident ਚੰਡੀਗੜ੍ਹ 'ਚ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਵਾਲੀ ਕੁੜੀ ਗ੍ਰਿਫ਼ਤਾਰ , ਨਿਆਇਕ ਹਿਰਾਸਤ 'ਚ ਭੇਜਿਆ

ਮਿਲੀ ਜਾਣਕਾਰੀ ਮੁਤਾਬਕ ਨਿਤਿਸ਼ ਕੁਮਾਰ ਉਰਫ਼ ਸੈਂਟੀ ਸੈਕਟਰ-29 ਵਿੱਚ ਰਹਿੰਦਾ ਹੈ ਅਤੇ ਉਸ ਦਿਨ ਆਪਣੀ ਸੈਂਟਰੋ ਕਾਰ 'ਚ ਆਪਣੇ ਪਰਿਵਾਰ ਨੂੰ ਪੀਜੀਆਈ ਤੋਂ ਬਲਟਾਣਾ ਲੈ ਕੇ ਜਾ ਰਿਹਾ ਸੀ।ਜਦੋਂ ਉਸ ਦੀ ਕਾਰ ਟ੍ਰਿਬਿਊਨ ਚੌਂਕ ਪੁੱਜੀ ਤਾਂ ਇਕ ਕਾਰ ਗਲਤ ਪਾਸੇ ਤੋਂ ਬੈਕ ਕੀਤੀ ਜਾ ਰਹੀ ਸੀ, ਜਿਸ ਕਾਰਨ ਜਾਮ ਲੱਗ ਗਿਆ।

 Chandigarh woman arrested for attacking man with wrench in road rage incident ਚੰਡੀਗੜ੍ਹ 'ਚ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਵਾਲੀ ਕੁੜੀ ਗ੍ਰਿਫ਼ਤਾਰ , ਨਿਆਇਕ ਹਿਰਾਸਤ 'ਚ ਭੇਜਿਆ

ਜਦੋਂ ਨਿਤੀਸ਼ ਗਲਤ ਪਾਸੇ ਖੜ੍ਹੀ ਕਾਰ ਪਾਸੇ ਕਰਨ ਲਈ ਕਹਿਣ ਲੱਗਾ ਤਾਂ ਕਾਰ ਸਵਾਰ ਮੋਹਾਲੀ ਦੀ ਰਹਿਣ ਵਾਲੀ ਸ਼ੀਤਲ ਭੜਕ ਗਈ ਅਤੇ ਉਸ ਦੇ ਗਲ ਪੈ ਗਈ।ਇਸ ਤੋਂ ਬਾਅਦ ਸ਼ੀਤਲ ਨੇ ਕਾਰ 'ਚੋਂ ਲੋਹੇ ਦੀ ਰਾਡ ਕੱਢੀ ਤੇ ਨਿਤਿਸ਼ 'ਤੇ ਕਈ ਵਾਰ ਕਰਦੇ ਹੋਏ ਉਸ ਦਾ ਸਿਰ ਫਾੜ ਦਿੱਤਾ।ਉਸ ਨੇ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਰਾੜ ਨਾਲ ਕੁੱਟਿਆ ਕਿ ਰਾਡ ਵੀ ਟੁੱਟ ਗਈ ਅਤੇ ਨੌਜਵਾਨ ਦੇ ਸਿਰ ‘ਚ ਤਿੰਨ ਟਾਂਕੇ ਲੱਗੇ ਹਨ।

Chandigarh woman arrested for attacking man with wrench in road rage incident ਚੰਡੀਗੜ੍ਹ 'ਚ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਵਾਲੀ ਕੁੜੀ ਗ੍ਰਿਫ਼ਤਾਰ , ਨਿਆਇਕ ਹਿਰਾਸਤ 'ਚ ਭੇਜਿਆ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ ਜੇਲ੍ਹ ‘ਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ‘ਚ ਇੱਕ ਦੀ ਮੌਤ , 6 ਕੈਦੀ ਤੇ 6 ਪੁਲਿਸ ਮੁਲਾਜ਼ਮ ਜ਼ਖ਼ਮੀ

ਜਿਸ ਤੋਂ ਬਾਅਦ ਪੁਲਿਸ ਨੇ ਨਿਤਿਸ਼ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ 'ਤੇ ਸ਼ੀਤਲ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

-PTCNews

Related Post