Chandra Grahan 2021: ਇਸ ਤਾਰੀਖ ਨੂੰ ਲੱਗੇਗਾ ਸਦੀ ਦਾ ਸਭ ਤੋਂ ਵੱਡਾ ਚੰਦਰ ਗ੍ਰਹਿਣ

By  Riya Bawa November 10th 2021 03:38 PM

Chandra Grahan 2021: ਅਮਰੀਕਾ ਦੀ ਏਜੰਸੀ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਧਰਤੀ ਕੁਝ ਹਫ਼ਤਿਆਂ ਵਿੱਚ 21ਵੀਂ ਸਦੀ ਦਾ ਸਭ ਤੋਂ ਲੰਬਾ ਅੰਸ਼ਕ ਚੰਦਰ ਗ੍ਰਹਿਣ ਦੇਖਣ ਜਾ ਰਹੀ ਹੈ। ਨਾਸਾ ਦੇ ਅਨੁਸਾਰ, ਅਸੀਂ ਇਸ ਚੰਦਰ ਗ੍ਰਹਿਣ ਨੂੰ 19 ਨਵੰਬਰ, 2021 ਨੂੰ ਦੇਖਾਂਗੇ। ਇਹ ਸਾਲ ਦਾ ਦੂਜਾ ਅਤੇ ਆਖਰੀ ਚੰਦਰ ਗ੍ਰਹਿਣ ਹੈ। ਇਸ ਦਿਨ ਕਾਰਤਿਕ ਪੂਰਨਿਮਾ ਵੀ ਹੋਵੇਗੀ।

Chandra Grahan 2020: 10 things to know about first Lunar Eclipse of the year  

ਇਹ ਗ੍ਰਹਿਣ ਇਸ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਹੋਵੇਗਾ ਅਤੇ ਇਸ ਦਾ ਰੰਗ ਗਹਿਰਾ ਲਾਲ ਹੋਵੇਗਾ। 19 ਨਵੰਬਰ 2021 ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਭਾਰਤ ਨੂੰ ਪ੍ਰਭਾਵਿਤ ਨਹੀਂ ਕਰੇਗਾ। ਚੰਦਰ ਗ੍ਰਹਿਣ ਭਾਰਤ, ਅਮਰੀਕਾ, ਉੱਤਰੀ ਯੂਰਪ, ਪੂਰਬੀ ਏਸ਼ੀਆ, ਆਸਟਰੇਲੀਆ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਵੇਗਾ।

ਵਰਿਸ਼ਭ ਰਾਸ਼ੀ ਵਿੱਚ ਚੰਦਰ ਗ੍ਰਹਿਣ ਲੱਗੇਗਾ

19 ਨਵੰਬਰ 2021 ਨੂੰ ਚੰਦਰ ਗ੍ਰਹਿਣ ਵਰਿਸ਼ਭ ਰਾਸ਼ੀ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਦਿਨ ਕ੍ਰਿਤਿਕਾ ਨਕਸ਼ਤਰ ਹੈ। ਯਾਨੀ ਇਸ ਵਾਰ ਚੰਦਰ ਗ੍ਰਹਿਣ ਵਰਿਸ਼ਭ ਅਤੇ ਕ੍ਰਿਤਿਕਾ ਤਾਰਾਮੰਡਲ ਵਿੱਚ ਹੋ ਰਿਹਾ ਹੈ। ਕ੍ਰਿਤਿਕਾ ਨਕਸ਼ਤਰ ਨੂੰ ਸੂਰਜ ਦਾ ਤਾਰਾਮੰਡਲ ਮੰਨਿਆ ਜਾਂਦਾ ਹੈ।

ਚੰਦਰ ਗ੍ਰਹਿਣ ਦਾ ਸਮਾਂ

ਪੰਚਾਂਗ ਦੇ ਅਨੁਸਾਰ, 19 ਨਵੰਬਰ, 2021 ਨੂੰ ਸਵੇਰੇ ਲਗਭਗ 11:34 'ਤੇ ਚੰਦਰ ਗ੍ਰਹਿਣ ਲੱਗੇਗਾ ਅਤੇ ਗ੍ਰਹਿਣ ਸ਼ਾਮ ਨੂੰ 05:59 'ਤੇ ਖਤਮ ਹੋਵੇਗਾ।

-PTC News

Related Post