ਚਿਟਫੰਡ ਕੰਪਨੀਆਂ ਦਾ ਸ਼ਿਕਾਰ ਹੋਏ ਲੋਕਾਂ ਨੇ ਦੁਖੀ ਹੋ ਕੇ ਚੁੱਕਿਆ ਇਹ ਕਦਮ

By  Shanker Badra October 25th 2018 08:01 PM

ਚਿਟਫੰਡ ਕੰਪਨੀਆਂ ਦਾ ਸ਼ਿਕਾਰ ਹੋਏ ਲੋਕਾਂ ਨੇ ਦੁਖੀ ਹੋ ਕੇ ਚੁੱਕਿਆ ਇਹ ਕਦਮ:ਚਿਟਫੰਡ ਕੰਪਨੀਆਂ ਦੇ ਸ਼ਿਕਾਰ ਲੋਕਾਂ ਦਾ ਭਾਰਤ ਸਰਕਾਰ ਦੇ ਖਿਲਾਫ ਹੱਲਿਆ ਬੋਲਦਿਆ ਦਿੱਲੀ ਜੰਤਰ-ਮੰਤਰ ਉੱਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ।ਬਰਨਾਲਾ ਵਿਖੇ ਇਨਸਾਫ ਦੀ ਆਵਾਜ ਆਰਗੇਨਾਈਜੇਸ਼ਨ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ।ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਸ ਭੁੱਖ ਹੜਤਾਲ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚੋਂ ਚਿਟਫੰਡ ਦੇ ਸ਼ਿਕਾਰ ਲੋਕ ਬੈਠਣਗੇ।ਆਗੂਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਚਿਟਫੰਡ ਕੰਪਨੀਆਂ ਵੱਲੋਂ ਲੋਕਾਂ ਦੀ ਹੋਈ ਲੁੱਟ ਨੂੰ ਵਾਪਸ ਕਰਵਾਉਣ ਲਈ ਉਹ ਦੇਸ਼ ਪੱਧਰੀ ਸੰਘਰਸ਼ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਲੋਕਾਂ ਦੀ ਗਾੜੀ ਕਮਾਈ ਨੂੰ ਲੁੱਟਣ ਵਾਲੀਆਂ ਕੰਪਨੀਆਂ ਤੋਂ ਲੋਕਾਂ ਦੇ ਪੈਸੇ ਵਾਪਸ ਕਰਵਾਉਣ ਦੇ ਲਈ ਉਹ ਕਈ ਵਾਰ ਸਰਾਕਰੀ ਅਤੇ ਸਿਆਸੀ ਆਗੂਆਂ ਤੱਕ ਪਹੁੰਚ ਕਰ ਚੁੱਕੇ ਹਨ ਪਰ ਇਸ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਹੋਇਆ ਜਿਸ ਲਈ ਉਹ 26 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਭੁੱਖ ਹੜਤਾਲ ਲਗਾਤਾਰ ਕਰਨਗੇ।

ਜੇਕਰ ਸਰਕਾਰ ਵੱਲੋਂ ਇਸ ਦੇ ਬਾਅਦ ਵੀ ਚਿਟਫੰਡ ਕੰਪਨੀਆਂ ਦੇ ਖਿਲਾਫ ਕੋਈ ਪੁਖਤਾ ਫੈਸਲਾ ਨਾ ਲਿਆ ਗਿਆ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਇਸ ਸੰਘਰਸ ਦਾ ਸਮਰਥਣ ਲਈ ਆਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਨਹੀਂ ਮਿਲਦੇ ਉਹ ਇਸ ਸੰਘਰਸ਼ ਵਿੱਚ ਆਪਣਾ ਸਮਰਥਣ ਦੇਣਗੇ।

-PTCNews

Related Post