ਲੋਕ ਘਰਾਂ 'ਚ ਰਹਿਣ ਲਈ ਮਜ਼ਬੂਰ, ਚੰਡੀਗੜ੍ਹ 'ਚ ਸੜਕਾਂ 'ਤੇ ਘੁੰਮਦਾ ਦੇਖਿਆ ਚੀਤਾ

By  Shanker Badra March 30th 2020 04:51 PM

ਲੋਕ ਘਰਾਂ 'ਚ ਰਹਿਣ ਲਈ ਮਜ਼ਬੂਰ, ਚੰਡੀਗੜ੍ਹ 'ਚ ਸੜਕਾਂ 'ਤੇ ਘੁੰਮਦਾ ਦੇਖਿਆ ਚੀਤਾ:ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ 21 ਦਿਨਾਂ ਦਾ ਲਾਕਡਾਊਨ ਕੀਤਾ ਹੋਇਆ ਹੈ। ਜਿਸ ਕਰਕੇ ਸਕੂਲ, ਕਾਲਜ, ਫ਼ੈਕਟਰੀਆਂ, ਦਫ਼ਤਰ ਸਮੇਤ ਸਭ ਕੁਝ ਬੰਦ ਪਿਆ ਹੈ। ਇਸ ਦੌਰਾਨ ਜਿੱਥੇ ਲੋਕ ਸੜਕਾਂ 'ਤੇ ਜਾਣ ਤੋਂ ਪਾਸਾ ਵੱਟ ਰਹੇ ਹਨ ,ਓਥੇ ਹੀ ਸ਼ਹਿਰਾਂ 'ਚ ਜੰਗਲੀ-ਜਾਨਵਰਾਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ ਦੇ ਸੈਕਟਰ -5 ਵਿਖੇ ਅੱਜ ਸਵੇਰੇ ਇੱਕ ਚੀਤਾ ਦੇਖਿਆ ਗਿਆ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਮਹਿਕਮਾ ਅਤੇ ਪੁਲਿਸ ਤੁਰੰਤ ਹਰਕਤ ਵਿਚ ਆ ਗਏ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਚੀਤੇ ਨੂੰ ਫੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।ਜਿਸ ਨੂੰ ਭਾਰੀ ਮਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਨੇ ਕਾਬੂ ਕਰ ਲਿਆ ਹੈ।

ਜਿਸ ਤੋਂ ਬਾਅਦ ਪੂਰੇ ਸ਼ਹਿਰ 'ਚ ਸਹਿਮ ਦਾ ਮਾਹੌਲ ਹੈ। ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਡਰੇ ਹੋਏ ਹਨ, ਉੱਤੋਂ ਚੀਤੇ ਨੇ ਸ਼ਹਿਰ 'ਚ ਦਸਤਕ ਦੇ ਕੇ ਲੋਕਾਂ ਨੂੰ ਹੋਰ ਦਹਿਸ਼ਤ 'ਚ ਪਾ ਦਿੱਤਾ ਹੈ। ਪੁਲਿਸ ਵੱਲੋਂ ਅਨਾਊਂਸਮੈਂਟ ਕਰਦੇ ਹੋਏ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ।

-PTCNews

Related Post