ਵਿਦੇਸ਼ਾਂ 'ਚੋਂ ਸੋਨਾ ਲਿਆਉਣ ਲਈ ਤਸਕਰ ਲਗਾਉਂਦੇ ਨੇ ਜੁਗਾੜ , ਚੇਨਈ ਏਅਰਪੋਰਟ 'ਤੇ 3 ਗ੍ਰਿਫ਼ਤਾਰ

By  Shanker Badra January 7th 2020 09:30 PM

ਵਿਦੇਸ਼ਾਂ 'ਚੋਂ ਸੋਨਾ ਲਿਆਉਣ ਲਈ ਤਸਕਰ ਲਗਾਉਂਦੇ ਨੇ ਜੁਗਾੜ , ਚੇਨਈ ਏਅਰਪੋਰਟ 'ਤੇ 3 ਗ੍ਰਿਫ਼ਤਾਰ:ਚੇਨਈ : ਸੋਨਾ ਸਮੱਗਲਰ ਵਿਦੇਸ਼ਾਂ ‘ਚੋਂ ਭਾਰਤ ਸੋਨਾ ਲੈ ਕੇ ਆਉਣ ਲਈ ਹਰ ਹੱਥਕੰਡਾ ਵਰਤਦੇ ਹਨ ਪਰ ਕਸਟਮ ਵਿਭਾਗ ਦੀ ਟੀਮ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੰਦੀ। ਹੁਣ ਤੱਕ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਵਾਰ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ।

 Chennai International Airport gold including 3 persons Arrested custom department ਵਿਦੇਸ਼ਾਂ 'ਚੋਂ ਸੋਨਾ ਲਿਆਉਣ ਲਈ ਤਸਕਰ ਲਗਾਉਂਦੇ ਨੇ ਜੁਗਾੜ , ਚੇਨਈ ਏਅਰਪੋਰਟ 'ਤੇ 3 ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਤੋਂ 2.65 ਕਿੱਲੋ ਸੋਨੇ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਉਹ ਸੋਨਾ ਲੁਕਾ ਕੇ ਜਾਣ ਲੱਗੇ ਤਾਂ ਚੇਨਈ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾਂਦਾ ਹੈ ਕਿ ਬਰਾਮਦ ਕੀਤੇ ਸੋਨੇ ਦੀ ਕੀਮਤ 1.10 ਕਰੋੜ ਰੁਪਏ ਬਣਦੀ ਹੈ।

 Chennai International Airport gold including 3 persons Arrested custom department ਵਿਦੇਸ਼ਾਂ 'ਚੋਂ ਸੋਨਾ ਲਿਆਉਣ ਲਈ ਤਸਕਰ ਲਗਾਉਂਦੇ ਨੇ ਜੁਗਾੜ , ਚੇਨਈ ਏਅਰਪੋਰਟ 'ਤੇ 3 ਗ੍ਰਿਫ਼ਤਾਰ

ਦੱਸ ਦੇਈਏ ਕਿ ਭਾਰਤ ‘ਚ ਸੋਨਾ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦਾ ਤਰੀਕਾ ਕਸਟਮ ਵਿਭਾਗ ਦੀਟੀਮ ਨੇ ਫੇਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਵਿਦੇਸ਼ 'ਚੋ ਸੋਨਾ ਲਿਆਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਧੰਦੇ ਵਿੱਚ ਔਰਤਾਂ ਵੀ ਸ਼ਾਮਿਲ ਹਨ।

-PTCNews

Related Post