Chhath Puja special trains: ਅੱਜ ਅੰਮ੍ਰਿਤਸਰ ਤੋਂ ਕਟਿਹਾਰ ਤੱਕ ਚੱਲੇਗੀ ਛੱਠ ਸਪੈਸ਼ਲ ਟਰੇਨ, ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
Riya Bawa
October 28th 2022 08:44 AM --
Updated:
October 28th 2022 08:45 AM
Chhath Puja 2022 special trains: ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਛੱਠ ਪੂਜਾ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਵਿਸ਼ੇਸ਼ ਰੇਲ ਗੱਡੀ ਅੰਮ੍ਰਿਤਸਰ ਤੋਂ ਕਟਿਹਾਰ, ਛਪਰਾ-ਪਨਵੇਲ ਅਤੇ ਦਾਨਾਪੁਰ ਤੋਂ ਆਨੰਦ ਵਿਹਾਰ ਤੱਕ ਚੱਲੇਗੀ। ਇਸ ਟਰੇਨ ਦੇ ਚੱਲਣ ਨਾਲ ਛੱਠ ਵਰਤ ਦੌਰਾਨ ਆਪੋ-ਆਪਣੇ ਟਿਕਾਣਿਆਂ 'ਤੇ ਜਾਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ।