ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਪੁੱਤਰ ਅਮਿਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

By  Shanker Badra September 3rd 2019 07:53 PM

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਪੁੱਤਰ ਅਮਿਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ:ਛੱਤੀਸਗੜ੍ਹ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਬੇਟੇ ਅਮਿਤ ਜੋਗੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਿਲਾਸਪੁਰ ਪੁਲਿਸ ਨੇ ਅਮਿਤ ਜੋਗੀ ਨੂੰ ਚੋਣ ਦੌਰਾਨ ਆਪਣੇ ਜਨਮ ਸਥਾਨ ਬਾਰੇ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। [caption id="attachment_335866" align="aligncenter" width="300"]Chhattisgarh Ex CM Ajit Jogi Son Amit Jogi arrested ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਪੁੱਤਰ ਅਮਿਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ[/caption] ਇਸ ਦੌਰਾਨ ਬਿਲਾਸਪੁਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੇ ਮੰਗਲਵਾਰ ਨੂੰ ਸ਼ਹਿਰ ਦੇ ਮਰਵਾਹੀ ਸਦਨ ਤੋਂ ਅਮਿਤ ਜੋਗੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਮਿਤ ਜੋਗੀ ਉਤੇ ਦੋਸ਼ ਹੈ ਕਿ ਉਨ੍ਹਾਂ ਸਾਲ 2013 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਆਪਣੇ ਜਨਮ ਸਥਾਨ ਬਾਰੇ ਗਲਤ ਜਾਣਕਾਰੀ ਦਿੱਤੀ ਸੀ। [caption id="attachment_335867" align="aligncenter" width="300"]Chhattisgarh Ex CM Ajit Jogi Son Amit Jogi arrested ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਪੁੱਤਰ ਅਮਿਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੀਨ ਦੇ ਇੱਕ ਸਕੂਲ ‘ਚ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ 8 ਵਿਦਿਆਰਥੀਆਂ ਦੀ ਕੀਤੀ ਹੱਤਿਆ , ਦੋ ਜ਼ਖ਼ਮੀ ਦੱਸ ਦੇਈਏ ਕਿ ਇਸ ਸਾਲ ਫਰਵਰੀ ਮਹੀਨੇ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਮਰਵਾਹੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਰਹੀ ਸਮੀਰਾ ਪੈਕਰਾ ਨੇ ਜ਼ਿਲ੍ਹੇ ਦੇ ਗੌਰੇਲਾ ਥਾਣਾ ਵਿਚ ਅਮਿਤ ਜੋਗੀ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਸਮੀਰਾ ਦਾ ਦੋਸ਼ ਹੈ ਕਿ ਅਮਿਤ ਜੋਗੀ ਦਾ ਜਨਮ ਸਥਾਨ ਅਮਰੀਕਾ ਵਿਚ ਹੈ। ਜਦੋਂ ਕਿ ਉਨ੍ਹਾਂ ਸਾਲ 2013 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਹਲਫਨਾਮੇ ਵਿਚ ਜਨਮ ਸਥਾਨ ਗੌਰੇਲਾ ਖੇਤਰ ਦਾ ਸਾਰਬਹਰਾ ਪਿੰਡ ਦਿਖਾਇਆ ਸੀ। -PTCNews

Related Post