ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਸੀ.ਆਰ.ਪੀ.ਐੱਫ. ਦੇ 2 ਜਵਾਨ ਸ਼ਹੀਦ, ਇੱਕ ਨਕਸਲੀ ਢੇਰ

By  Shanker Badra February 10th 2020 04:42 PM

ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਸੀ.ਆਰ.ਪੀ.ਐੱਫ. ਦੇ 2 ਜਵਾਨ ਸ਼ਹੀਦ, ਇੱਕ ਨਕਸਲੀ ਢੇਰ:ਰਾਏਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਨਕਸਲੀਆਂ ਨਾਲ ਹੋਈ ਮੁਠਭੇੜ 'ਚ ਸੀ.ਆਰ.ਪੀ.ਐੱਫ. ਦੇ ਦੋ ਕਮਾਂਡੋ ਸ਼ਹੀਦ ਹੋ ਗਏ ਹਨ ਅਤੇ ਇਸ ਦੌਰਾਨ ਇੱਕ ਨਕਸਲੀ ਵੀ ਮਾਰਿਆ ਗਿਆ ਹੈ। ਇਸ ਸੰਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਠਭੇੜ 'ਚ ਸੀ.ਆਰ.ਪੀ ਐੱਫ. ਦੇ ਦੋ ਜਵਾਨ ਜ਼ਖ਼ਮੀ ਹੋਏ ਹਨ।

Chhattisgarh: Two CRPF man martyred, one Maoist killed in Encounter ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਸੀ.ਆਰ.ਪੀ.ਐੱਫ. ਦੇ 2 ਜਵਾਨ ਸ਼ਹੀਦ, ਇੱਕ ਨਕਸਲੀ ਢੇਰ

ਅਧਿਕਾਰੀ ਨੇ ਦੱਸਿਆ ਕਿ ਪਾਮੇੜ ਥਾਣਾ ਖੇਤਰਅਧੀਨ ਪੈਂਦੇ ਇਰਾਪੱਲੀ ਪਿੰਡ ਦੇ ਜੰਗਲਾਂ ਵਿਚ ਕਰੀਬ 10 ਵਜੇ ਉਸ ਸਮੇਂ ਮੁਠਭੇੜ ਸ਼ੁਰੂ ਹੋਈ, ਜਦੋਂ ਸੁਰੱਖਿਆ ਬਲ ਨਕਸਲ ਵਿਰੋਧੀ ਮੁਹਿੰਮ ਚਲਾ ਰਹੇ ਸਨ। ਇਹ ਸਥਾਨ ਰਾਏਪੁਰ ਤੋਂ ਲਗਭਗ 400 ਕਿਲੋਮੀਟਰ ਦੀ ਦੂਰੀ 'ਤੇ ਹੈ।

Chhattisgarh: Two CRPF man martyred, one Maoist killed in Encounter ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਸੀ.ਆਰ.ਪੀ.ਐੱਫ. ਦੇ 2 ਜਵਾਨ ਸ਼ਹੀਦ, ਇੱਕ ਨਕਸਲੀ ਢੇਰ

ਇਸ ਦੌਰਾਨ ਫ਼ੌਜ ਦੇ ਅਧਿਕਾਰੀਆਂ ਨੇ ਕਿਹਾ ਕਿ “ਸੀਆਰਪੀਐਫ ਦੀ 204ਵੀਂ ਬਟਾਲੀਅਨ ਫ਼ਾਰ ਰੈਸੋਲਿਊਟ ਐਕਸ਼ਨ (ਕੋਬਰਾ) ਦੇ ਚਾਰ ਜਵਾਨ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਵਿਚੋਂ ਦੋਜਵਾਨ ਸ਼ਹੀਦ ਹੋ ਗਏ ਸਨ। ਸੀਆਰਪੀਐਫ ਦੇ ਦੋ ਜ਼ਖਮੀ ਕਰਮਚਾਰੀਆਂ ਵਿਚ ਇਕ ਡਿਪਟੀ ਕਮਾਂਡੈਂਟ ਵੀ ਸ਼ਾਮਲ ਹੈ।

Chhattisgarh: Two CRPF man martyred, one Maoist killed in Encounter ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਸੀ.ਆਰ.ਪੀ.ਐੱਫ. ਦੇ 2 ਜਵਾਨ ਸ਼ਹੀਦ, ਇੱਕ ਨਕਸਲੀ ਢੇਰ

ਇਸ ਮੌਕੇ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਿਚ ਇਕ ਨਕਸਲੀ ਮਾਰਿਆ ਗਿਆ ਅਤੇ ਮੌਕੇ ਤੋਂ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਧੂ ਸੁਰੱਖਿਆ ਕਰਮਚਾਰੀ ਘਟਨਾ ਵਾਲੀ ਥਾਂ ਲਈ ਰਵਾਨਾ ਕਰ ਦਿੱਤੇ ਗਏ ਹਨ ਅਤੇ ਜ਼ਖਮੀ ਫੌਜੀਆਂ ਨੂੰ ਜੰਗਲ ਤੋਂ ਬਾਹਰ ਕੱਢਣ ਦਾ ਕੰਮ ਜਾਰੀ ਹੈ।

-PTCNews

Related Post