ਦੁਨੀਆਂ ਦੇ ਪ੍ਰਦੂਸ਼ਤ ਸ਼ਹਿਰਾਂ 'ਚ ਸ਼ਾਮਿਲ ਹੋਇਆ ਮੁੱਖ ਮੰਤਰੀ ਦਾ ਪਟਿਆਲਾ ਸ਼ਹਿਰ,ਕਾਹਨ ਸਿੰਘ ਪੰਨੂ ਨੇ ਦਿੱਤਾ ਇਹ ਬਿਆਨ

By  Shanker Badra May 3rd 2018 09:32 PM

ਦੁਨੀਆਂ ਦੇ ਪ੍ਰਦੂਸ਼ਤ ਸ਼ਹਿਰਾਂ 'ਚ ਸ਼ਾਮਿਲ ਹੋਇਆ ਮੁੱਖ ਮੰਤਰੀ ਦਾ ਪਟਿਆਲਾ ਸ਼ਹਿਰ,ਕਾਹਨ ਸਿੰਘ ਪੰਨੂ ਨੇ ਦਿੱਤਾ ਇਹ ਬਿਆਨ:ਵਿਸ਼ਵ ਸਿਹਤ ਸੰਗਠਨ (WHO) ਨੇ ਬੀਤੇ ਦਿਨੀਂ ਇੱਕ ਰਿਪੋਰਟ ਪੇਸ਼ ਕੀਤੀ ਹੈ,ਜਿਸ ਦੇ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਣ ਵਾਲੇ 15 ਸ਼ਹਿਰਾਂ ਚੋਂ 14 ਸ਼ਹਿਰ ਭਾਰਤ ਦੇ ਹਨ।Chief Minister Patiala City Joining World's Polluted Citiesਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਪਟਿਆਲਾ ਵੀ ਸ਼ਾਮਿਲ ਹੈ।ਜਿਸਨੂੰ WHO ਨੇ ਸਭ ਤੋਂ ਜ਼ਿਆਦਾ ਪ੍ਰਦੂਸ਼ਤ ਸ਼ਹਿਰ ਐਲਾਣਿਆ ਹੈ।Chief Minister Patiala City Joining World's Polluted CitiesWHO ਵਲੋਂ ਜਾਰੀ ਕੀਤੀ ਗਈ ਰਿਪੋਰਟ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੈਅਰਮੈਨ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਉਹ ਇਸ ਰਿਪੋਰਟ ਨੂੰ ਸਹੀ ਨਹੀਂ ਮੰਨਦੇ ਕਿਉਂਕਿ ਪੀਐਮ 2 .5 ਦੇ ਪੈਮਾਨੇ ਨੂੰ ਲਾ ਕੇ ਇਹ ਰਿਪੋਰਟ ਜਾਰੀ ਕੀਤੀ ਗਈ ਹੈ।Chief Minister Patiala City Joining World's Polluted Citiesਉਸਨੂੰ ਮਾਪਣ ਦੀ ਕੋਈ ਵੀ ਸੁਵਿਧਾ WHO ਕੋਲ ਨਹੀਂ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਮੈਰਿਜ ਪੈਲੇਸਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸਦੇ ਵਿੱਚ ਕਿਹਾ ਗਿਆ ਹੈ ਕਿ ਵਿਆਹ ਵਿੱਚ ਵੱਜਣ ਵਾਲੇ ਡੀ.ਜੇ. ਹੁਣ ਬਾਹਰ ਗ੍ਰਾਉਂਡ ਵਿੱਚ ਨਹੀਂ ਬਲਕਿ ਅੰਦਰ ਹਾਲ ਵਿਚ ਵਜਾਏ ਜਾਣਗੇ।Chief Minister Patiala City Joining World's Polluted Citiesਉਥੇ ਹੀ ਵਿਆਹ ਵਿੱਚ ਚਲਾਏ ਜਾਣ ਵਾਲੇ ਪਟਾਕਿਆਂ ਉੱਤੇ ਸਖਤੀ ਵਿਖਾਉਂਦੇ ਹੋਏ ਉਨ੍ਹਾਂ ਉੱਤੇ ਵੀ ਪਾਬੰਦੀ ਲਗਾਈ ਗਈ।

-PTCNews

Related Post