Mon, Dec 22, 2025
Whatsapp

ਜਲੰਧਰ 'ਚ ਸਵੀਮਿੰਗ ਪੂਲ 'ਚ ਡੁੱਬ ਕੇ ਬੱਚੇ ਦੀ ਹੋਈ ਮੌਤ,

ਪੰਜਾਬ 'ਚ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ 'ਚ ਨਹਾਉਣ ਗਈ 13 ਸਾਲਾ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ।

Reported by:  PTC News Desk  Edited by:  Amritpal Singh -- May 29th 2024 10:04 AM -- Updated: May 29th 2024 10:08 AM
ਜਲੰਧਰ 'ਚ ਸਵੀਮਿੰਗ ਪੂਲ 'ਚ ਡੁੱਬ ਕੇ ਬੱਚੇ ਦੀ ਹੋਈ ਮੌਤ,

ਜਲੰਧਰ 'ਚ ਸਵੀਮਿੰਗ ਪੂਲ 'ਚ ਡੁੱਬ ਕੇ ਬੱਚੇ ਦੀ ਹੋਈ ਮੌਤ,

Punjab News: ਪੰਜਾਬ 'ਚ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ 'ਚ ਨਹਾਉਣ ਗਈ 13 ਸਾਲਾ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ। ਮਾਮਲਾ ਜਲੰਧਰ ਦੀ ਦਾਨਿਸ਼ਮੰਦਾ ਕਾਲੋਨੀ ਦਾ ਹੈ। ਸਨ ਸਿਟੀ ਕਲੋਨੀ ਸਥਿਤ ਰਾਇਲ ਸਵੀਮਿੰਗ ਪੂਲ ਵਿੱਚ ਨਹਾਉਂਦੇ ਸਮੇਂ ਬੱਚਾ ਡੁੱਬ ਗਿਆ। ਜਦੋਂ ਬੱਚੇ ਨੇ ਪੂਲ ਵਿੱਚ ਛਾਲ ਮਾਰੀ ਤਾਂ ਨੇੜੇ ਕੋਈ ਕੋਚ ਨਹੀਂ ਸੀ।

ਰਾਤ 9 ਵਜੇ ਤੱਕ ਜਦੋਂ ਬੱਚਾ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਨਾਲ ਵਾਲੇ ਬੱਚੇ ਘਰ ਆ ਗਏ ਪਰ ਮਾਧਵ ਘਰ ਨਹੀਂ ਆਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਸਵੀਮਿੰਗ ਪੂਲ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਮਾਧਵ ਪਾਣੀ ਵਿੱਚ ਡੁੱਬ ਗਿਆ ਸੀ।


4 ਦੋਸਤਾਂ ਨਾਲ ਨਹਾਉਣ ਗਿਆ ਸੀ

ਜਾਣਕਾਰੀ ਮੁਤਾਬਕ ਮਾਧਵ ਮੰਗਲਵਾਰ ਸ਼ਾਮ 4 ਵਜੇ ਚਾਰ ਦੋਸਤਾਂ ਨਾਲ ਸਵੀਮਿੰਗ ਪੂਲ 'ਚ ਨਹਾਉਣ ਗਿਆ ਸੀ। ਸੀਸੀਟੀਵੀ ਦੇ ਅਨੁਸਾਰ, ਉਸ ਨੇ ਆਖਰੀ ਛਾਲ 6.07 'ਤੇ ਲਗਾਈ। ਜਦੋਂ ਉਹ 9 ਵਜੇ ਤੱਕ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਭਾਲ ਸ਼ੁਰੂ ਕਰ ਦਿੱਤੀ। ਬਾਕੀ ਸਾਰੇ ਬੱਚੇ ਘਰ ਆ ਗਏ ਸਨ। ਮਾਧਵ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਸਵੀਮਿੰਗ ਪੂਲ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਬੱਚਾ

ਸਵੀਮਿੰਗ ਪੂਲ 'ਚ ਲੱਗੇ ਸੀਸੀਟੀਵੀ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਮਾਧਵ ਨੇ ਛਾਲ ਮਾਰ ਦਿੱਤੀ ਸੀ ਪਰ ਬਾਹਰ ਨਹੀਂ ਆਇਆ। ਜਦੋਂ ਸਵੀਮਿੰਗ ਪੂਲ 'ਚ ਤਲਾਸ਼ੀ ਲਈ ਗਈ ਤਾਂ ਮਾਧਵ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ। ਉਸ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਗਈ ਪਰ ਜਿਵੇਂ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਲਾਂਬੜਾ ਦੇ ਡਿਊਟੀ ਅਫਸਰ ਏ.ਐਸ.ਆਈ ਨਿਰੰਜਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ | ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਹੈ। ਪਿਤਾ ਭੀਮ ਬਹਾਦਰ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਜਦੋਂ ਰਾਤ 9 ਵਜੇ ਤੱਕ ਮਾਧਵ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਦੂਜੇ ਪਾਸੇ ਰਾਇਲ ਸਵੀਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਉਰਫ ਲੱਡੂ ਨੇ ਦੱਸਿਆ ਕਿ ਉਹ ਖੁਦ ਤੈਰਾਕ ਹੈ, ਕੋਚ ਵੀ ਰੱਖਿਆ ਹੋਇਆ ਹੈ। ਪੂਲ ਨੂੰ 6 ਵਜੇ ਬੰਦ ਕਰ ਦਿੱਤਾ ਗਿਆ ਸੀ। 6.07 ਵਜੇ ਬੱਚੇ ਨੇ ਛਾਲ ਮਾਰ ਦਿੱਤੀ। ਇਸ ਤੋਂ ਪਹਿਲਾਂ ਉਸ ਨੂੰ ਕਈ ਵਾਰ ਬਾਹਰ ਆਉਣ ਲਈ ਕਿਹਾ ਗਿਆ ਸੀ।

- PTC NEWS

Top News view more...

Latest News view more...

PTC NETWORK
PTC NETWORK