ਨਹੀਂ ਦੇਖ ਸਕੋਗੇ ਹੁਣ ਇਹ ਪੋਰਨ ਵੀਡਿਓਜ਼!

By  Joshi July 14th 2017 05:45 PM

ਚੰਡੀਗੜ: ਚਾਈਲਡ ਪੋਰਨੋਗ੍ਰਾਫੀ ਦੇ ਮੁੱਦਿਆਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਇਹ ਕਹਿਣਾ ਹੈ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਦਾ।

ਸਰਕਾਰ ਅਨੁਸਾਰ ਪਿਛਲੇ ਮਹੀਨਿਆਂ ਵਿੱਚ 3000 ਤੋਂ ਵੱਧ ਚਾਈਲਡ ਪੋਰਨੋਗ੍ਰਾਫੀ ਦਿਖਾਉਣ ਵਾਲੀਆਂ ਵੈਬਸਾਈਟਾਂ ਨੂੰ ਬੰਦ (ਬਲੋਕ) ਕੀਤਾ ਜਾ ਚੁੱਕਾ ਹੈ।

ਸੀਬੀਐਸਈ ਸਕੂਲਾਂ ਵਿੱਚ ਜੈਮਰ ਲਗਾਉਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।

ਚਾਈਲਡ ਪੋਰਨੋਗ੍ਰਾਫੀ ਨੂੰ ਰੋਕਣ ਲਈ ਸਰਕਾਰ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ, ਜਿੰਨ੍ਹਾਂ ਵਿੱਚੋਂ ਸਕੂਲਾਂ, ਬੱਸਾਂ ਵਰਗੀਆਂ ਜਗ੍ਹਾਵਾਂ 'ਤੇ ਜੈਮਰ ਲਗਾਉਣ ਦਾ ਵਿਚਾਰ ਚੱਲ ਰਿਹਾ ਹੈ।

ਇਸ ਮੁੱਦੇ ਨੂੰ ਨਜਿੱਠਣ ਲਈ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ ਹੈ।

—PTC News

Related Post