ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

By  Shanker Badra June 18th 2019 06:44 PM -- Updated: June 18th 2019 06:48 PM

ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ'':ਪੰਜਾਬ ਦੇ ਸਕੂਲਾਂ ਵਿੱਚ ਹੁਣ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਹਨ।ਇਸ ਦੇ ਨਾਲ- ਨਾਲ ਬੱਚਿਆਂ ਨੂੰ ਹੋਮ ਵਰਕ ਵੀ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਦੇ ਲਈ ਮਾਪਿਆਂ ਨੂੰ ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ।ਇਹ ਗੱਲਾਂ ਤੁਹਾਡੇ ਬੱਚਿਆਂ ਨੂੰ ਇੱਕ ਚੰਗੇ ਨਾਗਰਿਕ ਬਣਾ ਸਕਦੀਆਂ ਹਨ।ਬੱਚਿਆਂ ਲਈ ਦੱਸੇ ਸਾਰੇ ਪੁਆਇੰਟਾਂ ‘ਤੇ ਗੌਰ ਕਰਨਾ ਹੁਣ ਮਾਪਿਆਂ ਦੀ ਜ਼ਿਮੇਵਾਰੀ ਬਣਦੀ ਹੈ।

1.ਦਿਨ ਦੇ ਵਿੱਚ ਘੱਟੋ-ਘੱਟ 2 ਵਾਰ ਆਪਣੇ ਬੱਚਿਆਂ ਨਾਲ ਬੈਠ ਕੇ ਖਾਣਾ ਜ਼ਰੂਰ ਖਾਓ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

2.ਬੱਚਿਆਂ ਨੂੰ ਕਿਸਾਨੀ ਦਾ ਮਹੱਤਵ ਤੇ ਕਿਸਾਨਾਂ ਦੀ ਸਖਤ ਮਿਹਨਤ ਬਾਰੇ ਜ਼ਰੂਰ ਦੱਸੋ ਅਤੇ ਏਨੀ ਮਿਹਨਤ ਨਾਲ ਪੈਦਾ ਕੀਤਾ ਅੰਨ ਬੇਕਾਰ ਨਾ ਸਿਟਿਆ ਜਾਵੇ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

3.ਖਾਣਾ ਖਾਣ ਮਗਰੋਂ ਬੱਚਿਆਂ ਨੂੰ ਆਪਣੀਆਂ ਜੂਠੀਆਂ ਪਲੇਟਾਂ ਖੁਦ ਧੋਣ ਬਾਰੇ ਉਤਸ਼ਾਹਿਤ ਕਰੋ ਅਤੇ ਹੱਥੀਂ ਕਿਰਤ ਕਰਨ ਦੇ ਮਹੱਤਵ ਤੋਂ ਜਾਣੂੰ ਕਰਾਉਂਦੇ ਰਿਹਾ ਕਰਿਓ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

4.ਘਰ ‘ਚ ਰੋਟੀ ਬਣਾਉਂਦੇ ਸਮੇਂ ਬੱਚਿਆਂ ਤੋਂ ਘਰ ਦੇ ਕੰਮ ਕਰਵਾਓ ਅਤੇ ਉਨ੍ਹਾਂ ਨੂੰ ਸਬਜ਼ੀ ਕੱਟਣੀ ਅਤੇ ਸਲਾਦ ਤਿਆਰ ਕਰਨਾ ਵੀ ਸਿਖਾਓ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

5.ਆਪਣੇ ਬੱਚਿਆਂ ਨੂੰ ਆਪਣੇ ਉਨ੍ਹਾਂ ਤਿੰਨ ਗੁਆਂਢੀਆਂ ਦੇ ਘਰ ਜ਼ਰੂਰ ਲੈ ਕੇ ਜਾਵੋ, ਜਿਹਨਾਂ ਨੂੰ ਤੁਸੀਂ ਪਹਿਲਾਂ ਕਿਸੇ ਕਾਰਨ ਨਹੀਂ ਮਿਲ ਸਕੇ।ਉਨ੍ਹਾਂ ਨਾਲ ਗੱਲਾਂ ਕਰੋ ਅਤੇ ਉਨ੍ਹਾਂ ਦੇ ਨਾਲ ਨੇੜਤਾ ਵਧਾਓ।

6.ਬੱਚਿਆਂ ਨੂੰ ਦਾਦਾ-ਦਾਦੀ ਅਤੇ ਨਾਨਾ-ਨਾਨੀ ਕੋਲ ਜ਼ਰੁਰ ਲੈ ਕੇ ਜਾਓ ਅਤੇ ਬੱਚਿਆਂ ਨੂੰ ਕਹਿਣਾ ਕਿ ਉਹ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣੋ ਅਤੇ ਉਨ੍ਹਾਂ ਨੂੰ ਆਪਣੇ ਬਾਰੇ ਦੱਸੋ। ਜੇ ਹੋ ਸਕੇ ਤਾਂ ਉਨ੍ਹਾਂ ਦੀਆਂ ਆਪਣੇ ਨਾਲ ਤਸਵੀਰਾਂ ਲੈਣਾ।

7.ਬੱਚਿਆਂ ਨੂੰ ਆਪਣੇ ਕੰਮ ਵਾਲੀ ਜਗ੍ਹਾ ‘ਤੇ ਵੀ ਲੈ ਕੇ ਜਾਵੋ ਤਾਂ ਜੋ ਉਨ੍ਹਾਂ ਨੂੰ ਵੀ ਪਤਾ ਲੱਗੇ ਕਿ ਜ਼ਿੰਦਗੀ ‘ਚ ਰੋਟੀ ਕਮਾਉਣ ਲਈ ਕੀ-ਕੀ ਪਾਪੜ ਵੇਲਣੇ ਪੈਂਦੇ ਨੇ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

8.ਆਪਣੇ ਘਰ ਦੇ ਬਾਹਰ ਸਬਜ਼ੀਆਂ ਅਤੇ ਫੁੱਲ-ਬੂਟਿਆਂ ਦੀਆਂ ਕਿਆਰੀਆਂ ਵਿੱਚ ਬੀਜ ਆਪਣੇ ਨਿਆਣਿਆਂ ਦੇ ਹੱਥੀਂ ਬਿਜਵਾਓ ਤਾਂ ਜੋ ਉਨ੍ਹਾਂ ਨੂੰ ਫੁੱਲ ਬੂਟਿਆਂ ਦੇ ਮਹੱਤਵ ਬਾਰੇ ਪਤਾ ਲੱਗ ਸਕੇ।

9.ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਜ਼ਰੂਰ ਦੱਸੋ ਅਤੇ ਬੀਤੇ ਸਮੇਂ ਵਿੱਚ ਕੀਤੀ ਮਿਹਨਤ ਅਤੇ ਹੱਥੀਂ ਕੀਤੇ ਹੋਏ ਸਾਰੇ ਕਾਰ ਵਿਹਾਰਾਂ ਬਾਰੇ ਜ਼ਰੂਰ ਜਾਣੂੰ ਕਰਵਾਓ।

10.ਬੱਚਿਆਂ ਨੂੰ ਕਦੇ-ਕਦੇ ਬਾਹਰ ਇਕੱਲੇ ਖੇਡਣ ਜ਼ਰੂਰ ਦਿਓ,ਮਿੱਟੀ ਵਿਚ ਲਿੱਬੜਨ ਦਿਓ,ਕਿਉਂਕਿ ਚਿੱਕੜ ਵਿੱਚ ਡਿੱਗਕੇ ਗੰਦੇ ਹੋਣਾ ਤੇ ਗਿੱਟੇ ਗੋਡਿਆਂ 'ਤੇ ਸੱਟਾਂ ਖਾਣ ਨਾਲ ਬੱਚਿਆਂ ‘ਚ ਬਰਦਾਸ਼ਤ ਦਾ ਮਾਦਾ ਪੈਦਾ ਹੋਵੇਗਾ। ਏ.ਸੀ.ਕਮਰਿਆਂ ਦੇ ਮਖਮਲੀ ਗੱਦਿਆਂ ਤੇ ਬੈਠ ਕੇ ਕਈ ਘੰਟੇ ਟੀ.ਵੀ ਦੇਖਣਾ ਉਨ੍ਹਾਂ ਨੂੰ ਸਦੀਵੀਂ ਆਲਸੀ ਅਤੇ ਅਪਾਹਜ ਬਣਾਉਂਦਾ ਹੈ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

11.ਜੇ ਉਹ ਚਾਹੁੰਦੇ ਹੋਣ ਤਾਂ ਉਨ੍ਹਾਂ ਨੂੰ ਕੋਈ ਪਾਲਤੂ ਜਾਨਵਰ ਜਿਵੇਂ ਕੁੱਤਾ,ਬਿੱਲੀ,ਚਿੜੀਆਂ ਜਾਂ ਮੱਛੀ ਜ਼ਰੂਰ ਪਾਲਣ ਦਿਓ,ਇਸ ਨਾਲ ਉਨ੍ਹਾਂ ਵਿੱਚ ਵਫ਼ਾਦਾਰੀ ਅਤੇ ਜ਼ਿਮੇਵਾਰੀ ਦਾ ਅਹਿਸਾਸ ਪੈਦਾ ਹੁੰਦਾ ਹੈ।

12.ਬੱਚਿਆਂ ਨੂੰ ਆਪਣੇ ਪੁਰਾਣੇ ਵਿਰਸੇ ਨਾਲ ਜੁੜੇ ਹੋਏ ਉਹ ਲੋਕ ਗੀਤ ਜ਼ਰੂਰ ਸੁਣਾਓ ਜਿਹਨਾਂ ਨੂੰ ਸੁਣਦੇ-ਸੁਣਦੇ ਤੁਸੀਂ ਜੁਆਨ ਹੋਏ ਸੀ ਅਤੇ ਜਿਹਨਾਂ ਵਿੱਚ ਤੁਹਾਡੇ ਬਾਬਿਆਂ ਦੀਆਂ ਲੋਰੀਆਂ,ਦੁਆਵਾਂ ਅਤੇ ਝਿੜਕਾਂ ਲੁਕੀਆਂ ਹੋਣ।

13.ਉਨ੍ਹਾਂ ਨੂੰ ਉਮਰ ਮੁਤਾਬਿਕ ਪੜ੍ਹਨ ਲਈ ਰੰਗ-ਬਿਰੰਗੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਲੈ ਕੇ ਦਿਓ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

14.ਜੇ ਹੋ ਸਕੇ ਤਾਂ ਆਪਣੇ ਛੋਟੇ -ਛੋਟੇ ਬੱਚਿਆਂ ਨੂੰ ਟੀ.ਵੀ,ਮੋਬਾਈਲ ਫੋਨ,ਆਈ ਪੈਡਸ ਤੋਂ ਦੂਰ ਰੱਖੋ,ਕਿਉਂਕਿ ਇਹ ਸਭ ਲਈ ਅਜੇ ਉਨ੍ਹਾਂ ਦੀ ਸਾਰੀ ਉਮਰ ਪਈ ਹੈ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

15.ਬੱਚਿਆਂ ਨੂੰ ਟਾਫੀਆਂ,ਜੈਲੀ,ਕੋਕ ਅਤੇ ਗੰਦੇ ਤੇਲ ਵਿਚ ਨਿੱਕਲੇ ਹਾਨੀਕਾਰਕ ਪਕਵਾਨਾਂ ਤੋਂ ਦੂਰ ਰੱਖੋ ਅਤੇ ਕੁਦਰਤੀ ਤੌਰ ‘ਤੇ ਬਨਾਸਪਤੀ ਤੋਂ ਮਿਲੇ ਹੋਏ ਆਰਗੈਨਿਕ ਭੋਜਨ ਦੀ ਮਹੱਤਤਾ ਬਾਰੇ ਦੱਸੋ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

16.ਜਦੋਂ ਵੀ ਮੌਕਾ ਮਿਲੇ ਤਾਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਓ,ਉਨ੍ਹਾਂ ਨਾਲ ਬੱਚੇ ਬਣਕੇ ਖੇਡੋ,ਨੱਚੋ,ਟੱਪੋ ਅਤੇ ਉਨ੍ਹਾਂ ਨਾਲ ਗੱਲਾਂ ਕਰੋ।

holiday days children Read this ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ , ਮਾਪਿਆਂ ਦਾ ਕੀ ਫ਼ਰਜ਼ ਬਣਦਾ ਹੈ , ਪੜ੍ਹੋ ਇਹ ''ਨੇਕ ਸਲਾਹ''

17.ਜਦੋਂ ਵੀ ਮੌਕਾ ਮਿਲੇ ਬੱਚਿਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬਿਨਾਂ ਵਜ੍ਹਾ ਮੁਸਕੁਰਾਉਣਾ ਕਦੇ ਨਾ ਭੁੱਲੋਂ ਅਤੇ ਕਦੇ-ਕਦੇ ਅੰਤਰ ਧਿਆਨ ਹੋ ਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਵੀ ਕਦੇ ਨਾ ਭੁੱਲੋਂ,ਜਿਸਨੇ ਏਨੇ ਬੇਸ਼ਕੀਮਤੀ ਹੀਰੇ ਤੁਹਾਡੀ ਝੋਲੀ ਪਾਏ ਹਨ।

-PTCNews

Related Post