ਚਿੱਲੀ ਹਵਾਈ ਫੌਜ ਦਾ ਜਹਾਜ਼ ਮੁਸਾਫਰਾਂ ਸਮੇਤ ਹੋਇਆ ਲਾਪਤਾ ,ਜਹਾਜ਼ 'ਚ 38 ਲੋਕ ਸੀ ਸਵਾਰ

By  Shanker Badra December 10th 2019 01:41 PM

ਚਿੱਲੀ ਹਵਾਈ ਫੌਜ ਦਾ ਜਹਾਜ਼ ਮੁਸਾਫਰਾਂ ਸਮੇਤ ਹੋਇਆ ਲਾਪਤਾ ,ਜਹਾਜ਼ 'ਚ 38 ਲੋਕ ਸੀ ਸਵਾਰ:ਚਿੱਲੀ : ਦੱਖਣੀ ਅਮਰੀਕੀ ਦੇਸ਼ ਚਿੱਲੀ 'ਚ ਹਵਾਈ ਫੌਜ ਦੇ ਇੱਕ ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਚਿੱਲੀ ਦੀ ਹਵਾਈ ਫੌਜ ਮੁਤਾਬਕ ਇਸ ਜਹਾਜ਼ 'ਚ 38 ਲੋਕ ਸਵਾਰ ਸਨ, ਜਿਨ੍ਹਾਂ 'ਚ 17 ਚਾਲਕ ਦਲ ਦੇ ਮੈਂਬਰ ਅਤੇ 21 ਯਾਤਰੀ ਸਨ।ਹਵਾਈ ਫੌਜ ਨੇ ਜਹਾਜ਼ ਦੇ ਲਾਪਤਾ ਹੋਣ ਦੀ ਜਾਣਕਾਰੀ ਕੌਮਾਂਤਰੀ ਏਜੰਸੀ ਨੂੰ ਦੇ ਦਿੱਤੀ ਹੈ ਅਤੇ ਇਸ ਨੂੰ ਲੱਭਣ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

Chilean Air Force plane missing on its way to Antarctica ਚਿੱਲੀ ਹਵਾਈ ਫੌਜ ਦਾ ਜਹਾਜ਼ ਮੁਸਾਫਰਾਂ ਸਮੇਤ ਹੋਇਆ ਲਾਪਤਾ , ਜਹਾਜ਼ 'ਚ 38 ਲੋਕ ਸੀ ਸਵਾਰ

ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸਮੇਂ ਮੁਤਾਬਕ ਸੋਮਵਾਰ ਸ਼ਾਮ ਚਿਲੀ ਦੇ ਹਵਾਈ ਫੌਜ ਦਾ ਇੱਕ ਜਹਾਜ਼ ਗਾਇਬ ਹੋ ਗਿਆ। ਉਹ C-130 ਹਰਕਿਊਲਿਸ ਹੈ, ਜੋ ਕਿ ਸੋਮਵਾਰ ਸ਼ਾਮ 4.55 ਵਜੇ ਦੱਖਣ ਚਿਲੀ ਦੇ ਪੁੰਤਾ ਏਰੀਨਾਸ ਤੋਂ ਰਵਾਨਾ ਹੋਇਆ ਸੀ। ਜਦੋਂ ਜਹਾਜ਼ ਸ਼ਾਮ 6.13 ਵਜੇ ਅੰਟਾਰਕਟਿਕਾ ਦੇ ਉੱਪਰੋਂ ਗੁਜ਼ਰ ਰਿਹਾ ਸੀ ਤਾਂ ਉਦੋਂ ਸੰਪਰਕ ਟੁੱਟ ਗਿਆ।

Chilean Air Force plane missing on its way to Antarctica ਚਿੱਲੀ ਹਵਾਈ ਫੌਜ ਦਾ ਜਹਾਜ਼ ਮੁਸਾਫਰਾਂ ਸਮੇਤ ਹੋਇਆ ਲਾਪਤਾ , ਜਹਾਜ਼ 'ਚ 38 ਲੋਕ ਸੀ ਸਵਾਰ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਹਾਜ਼ ਗਾਇਬ ਹੋਣ ਦੀਆਂ ਕਈ ਅਜਿਹੀ ਘਟਨਾਵਾਂ ਹੋ ਚੁੱਕੀਆਂ ਹਨ। ਉਹ ਮਲੇਸ਼ੀਆ ਦੀ ਘਟਨਾ ਹੋਵੇ ਜਾਂ ਫਿਰ ਇੰਡੋਨੇਸ਼ੀਆ ਦੀ। ਇਸੇ ਸਾਲ ਭਾਰਤੀ ਹਵਾਈ ਫੌਜ ਦਾ ਵੀ ਇੱਕ ਜਹਾਜ਼ A-32 ਗਾਇਬ ਹੋ ਗਿਆ ਸੀ।

-PTCNews

Related Post