ਚੀਨ ਨੇ ਰਚਿਆ ਇਤਿਹਾਸ, ਤਿਆਰ ਕੀਤਾ ਦੁਨੀਆ ਦਾ ਪਹਿਲਾਂ ਅੰਡਰਗਰਾਊਂਡ ਹੋਟਲ (ਤਸਵੀਰਾਂ)

By  Jashan A November 20th 2018 09:55 PM

ਚੀਨ ਨੇ ਰਚਿਆ ਇਤਿਹਾਸ, ਤਿਆਰ ਕੀਤਾ ਦੁਨੀਆ ਦਾ ਪਹਿਲਾਂ ਅੰਡਰਗਰਾਊਂਡ ਹੋਟਲ,ਬੀਜਿੰਗ: ਚੀਨ ਵੱਲੋਂ ਕਰੀਬ 10 ਸਾਲ ਦੇ ਨਿਰਮਾਣ ਕੰਮ ਤੋਂ ਬਾਅਦ ਚੀਨ ਨੇ ਜ਼ਮੀਨ ਹੇਠਾਂ 18 ਮੰਜ਼ਲਾ ਹੋਟਲ ਤਿਆਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੁਨੀਆ ਦਾ ਪਹਿਲਾ ਅਜਿਹਾ ਹੋਟਲ ਹੈ ਜੋ ਜ਼ਮੀਨ ਦੇ ਅੰਦਰ ਬਣਿਆ ਹੈ।

ਇਸ ਹੋਟਲ ਨੂੰ ਬਣਾਉਣ ਵਿਚ ਕਰੀਬ 2000 ਕਰੋੜ ਰੁਪਏ ਦਾ ਖਰਚ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 88 ਮੀਟਰ ਡੂੰਘਾ ਹੋਟਲ ਸ਼ੰਘਾਈ ਦੇ ਸੋਂਗਜਿਆਂਗ 'ਚ ਮੌਜੂਦ ਹੈ। ਬਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਹੋਟਲ ਕਾਫੀ ਮਹਿੰਗਾ ਹੈ ਅਤੇ ਇਸ 'ਚ ਇੱਕ ਰਾਤ ਲਈ ਰੁਕਣ ਦਾ ਖਰਚਾ ਲਗਭਗ 35 ਹਜ਼ਾਰ ਰੁਪਏ ਹੈ।

chinaਉਥੇ ਹੀ ਇਸ ਹੋਟਲ ਦਾ ਨਾਮ ਇੰਟਰਕੰਟੀਨੇਟਲ ਸ਼ੰਘਾਈ ਵੰਡਰਲੈਂਡ ਅਤੇ ਸ਼ਿਮਾਓ ਕਵੈਰੀ ਹੋਟਲ ਰੱਖਿਆ ਗਿਆ ਹੈ।ਇਸ ਨੂੰ ਬ੍ਰਿਟਿਸ਼ ਆਰਕੀਟੈਕਟ ਮਾਰਟੀਨ ਜੋਕਮੈਨ ਨੇ ਡਿਜ਼ਾਈਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਵਿਚ 336 ਕਮਰੇ, ਰੈਸਟੋਰੈਂਟ, ਰੌਕ ਕਲਾਈਬਿੰਗ, ਬੰਜੀ ਜੰਪਿੰਗ ਸਮੇਤ ਹੋਰ ਸਹੂਲਤਾਂ ਮੌਜੂਦ ਹਨ।

—PTC News

Related Post