ਚੀਨੀ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਛੋਟੇ ਕੱਪੜੇ ਪਹਿਨਣ ਤੋਂ ਹਟਾਈ ਪਾਬੰਦੀ

By  Shanker Badra May 21st 2018 07:41 PM

ਚੀਨੀ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਛੋਟੇ ਕੱਪੜੇ ਪਹਿਨਣ ਤੋਂ ਹਟਾਈ ਪਾਬੰਦੀ:ਚੀਨ ਦੀ ਇੱਕ ਯੂਨੀਵਰਸਿਟੀ ਨੇ ਲਾਇਬ੍ਰੇਰੀ ਵਿਚ ਵਿਦਿਆਰਥਣਾਂ ਦੇ ਮਿਨੀ ਸਕਰਟ ਅਤੇ ਹਾਟ ਪੈਂਟ ਪਹਿਨ ਕੇ ਆਉਣ ਉੱਤੇ ਰੋਕ ਲਗਾਉਣ ਦੇ ਆਪਣੇ ਆਦੇਸ਼ ਨੂੰ ਵਾਪਸ ਲੈਂਦੇ ਹੋਏ ਮਾਫੀ ਮੰਗੀ ਹੈ।ਦੱਸਿਆ ਜਾਂਦਾ ਹੈ ਕਿ ਇੱਕ ਵਿਦਿਆਰਥੀ ਦੀ ਸ਼ਿਕਾਇਤ ਦੇ ਆਧਾਰ ਉੱਤੇ ਇਹ ਨਿਯਮ ਲਾਗੂ ਕੀਤਾ ਗਿਆ ਸੀ।Chine University Girl students Removed from wearing small clothesਵਿਦਿਆਰਥੀ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਅਜਿਹੇ ਕੱਪੜੇ ਵਿਦਿਅਕ ਮਾਹੌਲ ਲਈ ਨੁਕਸਾਨਦਾਇਕ ਹਨ ਅਤੇ ਯੋਨ ਉਤਪੀੜਨ ਦਾ ਇਕ ਪ੍ਰਕਾਰ ਹੈ।ਹੁਣ ਰੱਦ ਕਰ ਦਿੱਤੇ ਗਏ ਇਸ ਨਿਯਮ ਦੇ ਤਹਿਤ ਵਿਦਿਆਰਥਣਾਂ ਦੇ 50 ਸੈਂਟੀਮੀਟਰ ਤੋਂ ਛੋਟੀ ਸਕਰਟ ਅਤੇ ਪੈਂਟ ਪਹਿਨਣ ਉੱਤੇ ਰੋਕ ਲਗਾ ਦਿੱਤੀ ਗਈ ਸੀ।ਇਕ ਸਰਕਾਰੀ ਸਮਾਚਾਰ ਪੱਤਰ ਵਿਚ ਹੁਨਾਨ ਖੇਤੀਬਾੜੀ ਯੂਨੀਵਰਸਿਟੀ ਦੇ ਹਵਾਲੇ ਨੂੰ ਕਿਹਾ ਕਿ ਹਾਲ ਹੀ ਵਿਚ ਕੀਤੀ ਗਈ ਕਾਰਵਾਈ ਦੇ ਚਲਦੇ ਹੋਈ ਅਚਨਚੇਤ ਅਤੇ ਖਲਲ ਲਈ ਅਸੀਂ ਮਾਫੀ ਚਾਹੁੰਦੇ ਹਾਂ।Chine University Girl students Removed from wearing small clothesਉਨ੍ਹਾਂ ਕਿਹਾ ਕਿ ਅਸੀਂ ਪ੍ਰਬੰਧਨ ਨੂੰ ਅਨੁਕੂਲ ਕਰਨ,ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਬਿਹਤਰ ਵਿਦਿਅਕ ਮਾਹੌਲ ਬਣਾਉਣ ਲਈ ਪ੍ਰਤਿਬੱਧ ਹੈ।ਹੁਨਾਨ ਖੇਤੀਬਾੜੀ ਯੂਨੀਵਰਸਿਟੀ ਦੇ ਸਟਾਫ ਦੇ ਇੱਕ ਮੈਂਬਰ ਨੇ ਕਿਹਾ ਕਿ ਵਿਦਿਆਰਥੀ ਹੁਣ ਸਾਰੇ ਤਰਾਂ ਦੇ ਫੈਸ਼ਨੇਬਲ ਕੱਪੜੇ ਪਹਿਨੇ ਸਕਦੇ ਹਨ ਪਰ ਕਿ ਕੱਪੜੇ ਜ਼ਿਆਦਾ ਛੋਟੇ ਨਾ ਹੋਣ।ਉਨ੍ਹਾਂ ਨੇ ਕਿਹਾ ਕਿ ਨਿਯਮ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।

-PTCNews

Related Post