ਕ੍ਰਿਸ ਗੇਲ ਨੇ ਦਿਲਜੀਤ ਦੋਸਾਂਝ ਦੇ ਗਾਣਿਆਂ 'ਤੇ ਨੱਚ-ਨੱਚ ਪਾਈਆਂ ਧਮਾਲਾਂ, ਦੇਖੋ ਵੀਡੀਓ

By  Jashan A July 14th 2019 06:22 PM

ਕ੍ਰਿਸ ਗੇਲ ਨੇ ਦਿਲਜੀਤ ਦੋਸਾਂਝ ਦੇ ਗਾਣਿਆਂ 'ਤੇ ਨੱਚ-ਨੱਚ ਪਾਈਆਂ ਧਮਾਲਾਂ, ਦੇਖੋ ਵੀਡੀਓ,ਪੰਜਾਬੀ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਵੱਡਾ ਨਾਮ ਕਮਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਦੁਨੀਆ ਦੀਵਾਨੀ ਹੈ। ਦੁਨੀਆ ਭਰ 'ਚ ਉਹਨਾਂ ਨੂੰ ਛੋਟੇ ਤੋਂ ਬਜ਼ੁਰਗ ਤੱਕ ਪਿਆਰ ਕਰਦੇ ਹਨ।

ਉਹਨਾਂ ਦੇ ਗੀਤਾਂ ਨੂੰ ਦੁਨੀਆ ਭਰ 'ਚ ਸੁਣਿਆ ਜਾਂਦਾ ਹੈ। ਇਨ੍ਹਾਂ ਹੀ ਨਹੀਂ ਵਿਦੇਸ਼ੀ ਕ੍ਰਿਕਟਰ ਵੀ ਦਿਲਜੀਤ ਦੇ ਪੰਜਾਬੀ ਗਾਣਿਆਂ ਦੇ ਦੀਵਾਨੇ ਹਨ।

ਹੋਰ ਪੜ੍ਹੋ:ਦਿਲਜੀਤ ਦੋਸਾਂਝ ਤੇ ਬਾਦਸ਼ਾਹ ਨੇ ਇਸ ਤਰ੍ਹਾਂ ਖੋਲ੍ਹੇ ਦਿਲ ਦੇ ਰਾਜ (ਵੀਡੀਓ)

ਵੇਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਵੀ ਦਿਲਜੀਤ ਦੇ ਗਾਣਿਆਂ ਦੇ ਦੀਵਾਨੇ ਹਨ। ਜੀ ਹਾਂ ਹਾਲ ਹੀ 'ਚ ਉਹ ਦਿਲਜੀਤ ਦੇ ਗਾਣਿਆਂ 'ਤੇ ਡਾਂਸ ਕਰਦੇ ਨਜ਼ਰ ਆਏ। ਜਿਸ ਦੀ ਵੀਡੀਓ ਦਿਲਜੀਤ ਨੇ ਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕ੍ਰਿਸ ਗੇਲ ਪੰਜਾਬੀ ਗਾਣਿਆਂ 'ਤੇ ਨੱਚ ਰਹੇ ਹਨ। ਦਿਲਜੀਤ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ #PunjabiGayle Nahi Mannda Bai..? ...

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਹੁਣ ਤੱਕ ਪੰਜਾਬੀ ਇੰਡਸਟਰੀ 'ਚ ਕਈ ਬੇਹਤਰੀਨ ਫ਼ਿਲਮਾਂ ਅਤੇ ਗਾਣੇ ਦੇ ਚੁੱਕੇ ਹਨ। ਜਿਨ੍ਹਾਂ ਨੂੰ ਪੂਰੀ ਦੁਨੀਆ 'ਚ ਸੁਣਿਆ ਜਾਂਦਾ ਹੈ। ਹਾਲ ਹੀ 'ਚ ਉਹਨਾਂ ਦੀ ਛੜਾ ਫਿਲਮ ਰਿਲੀਜ਼ ਹੋ ਚੁੱਕੀ ਹੈ। ਜੋ ਪਾਲੀਵੁੱਡ 'ਚ ਤਹਿਲਕਾ ਮਚਾ ਰਹੀ ਹੈ।

-PTC News

Related Post