Christmas 2021: 25 ਦਸੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਕ੍ਰਿਸਮਸ ਡੇ, ਜਾਣੋ ਕਾਰਨ ਤੇ ਮਹੱਤਵ

By  Riya Bawa December 16th 2021 08:12 PM

ਨਵੀਂ ਦਿੱਲੀ : ਇਸਾਈ ਧਰਮ ਵਿੱਚ 25 ਦਸੰਬਰ ਨੂੰ ਯਿਸ਼ੂ ਮਸੀਹ ਯਾਨੀ ਈਸਾ ਸਮੀਹ ਦੇ ਜਨਮ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਕ੍ਰਿਸਮਸ ਜਾਂ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਹ ਦਿਨ ਈਸਾਈ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਲਗਭਗ ਪੂਰੇ ਸੰਸਾਰ ਵਿੱਚ ਛੁੱਟੀ ਰਹਿੰਦੀ ਹੈ। ਜਿਸ ਕਰਕੇ ਲੋਕ ਵੱਖ-ਵੱਖ ਦੇਸ਼ਾਂ ਵਿੱਚ ਕ੍ਰਿਸਮਸ ਨੂੰ ਆਪਣੇ ਢੰਗ ਨਾਲ ਮਨਾਉਂਦੇ ਹਨ।

PM Modi Merry Christmas On Tweets Countrymen Wishes  

ਇਸ ਤਿਉਹਾਰ ਨਾਲ ਜੁੜੀਆਂ ਦੋ ਬੇਹੱਦ ਖਾਸ ਚੀਜ਼ਾਂ ਹਨ। ਪਹਿਲੀ ਹੈ ਕ੍ਰਿਸਮਸ ਟ੍ਰੀ ਤੇ ਦੂਜਾ ਹੈ ਸੈਂਟਾ ਕਲੌਜ਼। ਕ੍ਰਿਸਮਸ ਦਰੱਖਤ ਡਗਲਸ, ਬਾਲਸਮ ਜਾਂ ਫਰ ਦਾ ਪੌਦਾ ਹੁੰਦਾ ਹੈ। ਇਸ ਰੁੱਖ ਨੂੰ ਹੀ ਕ੍ਰਿਸਮਸ ਟ੍ਰੀ ਕਿਹਾ ਜਾਂਦਾ ਹੈ। ਕ੍ਰਿਸਮਸ ਟ੍ਰੀ ਨੂੰ ਸਜਾਉਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਵਿਅਕਤੀ ਬੋਨੀਫੇਂਸ ਟੂਅੋ ਨਾਂ ਦਾ ਅੰਗਰੇਜ ਧਰਮ ਪ੍ਰਚਾਰਕ ਸੀ। ਕਿਹਾ ਜਾਂਦਾ ਹੈ ਕਿ ਕ੍ਰਿਸਮਸ ਟ੍ਰੀ ਦੀ ਪਰੰਪਰਾ ਜਰਮਨੀ ਤੋਂ ਸ਼ੁਰੂ ਹੋਈ ਸੀ। ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ ਵਿਚ ਰੱਖਣ ਨਾਲ ਬੂਰੀ ਆਤਮਾਵਾਂ ਦੂਰ ਹੁੰਦੀਆਂ ਹਨ ਅਤੇ ਸਾਕਾਰਾਤਮਕ ਊਰਜਾ ਘਰ ਵਿੱਚ ਵੱਗਦੀ ਹੈ।

Merry Christmas 2019 : special doodle created by Google  

ਇਸ ਤਰ੍ਹਾਂ ਹੋਈ ਸ਼ੁਰੂਆਤ

ਈਸਾਈ ਮੱਤ ਅਨੁਸਾਰ 360 ਈਸਵੀ ਦੇ ਆਸ-ਪਾਸ ਰੋਮ ਦੇ ਇੱਕ ਚਰਚ ਵਿੱਚ ਪਹਿਲੀ ਵਾਰ ਈਸਾ ਮਸੀਹ ਦਾ ਜਨਮ ਦਿਨ ਮਨਾਇਆ ਗਿਆ ਪਰ ਇਸ ਸਮੇਂ ਈਸਾ ਮਸੀਹ ਦੇ ਜਨਮ ਦਿਨ ਦੀ ਤਰੀਕ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਇਸ ਤੋਂ ਬਾਅਦ ਚੌਥੀ ਸਦੀ ਵਿੱਚ 25 ਦਸੰਬਰ ਨੂੰ ਈਸਾ ਮਸੀਹ ਦਾ ਜਨਮ ਦਿਨ ਐਲਾਨਿਆ ਗਿਆ। ਸੰਨ 1836 ਵਿਚ ਅਮਰੀਕਾ ਵਿਚ ਕ੍ਰਿਸਮਿਸ ਦਿਵਸ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਗਈ ਅਤੇ 25 ਦਸੰਬਰ ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ।

ਸੈਂਟਾ ਕਲੌਜ਼

ਸੇਂਟ ਨਿਕੋਲਸ ਦਾ ਜਨਮ 6 ਦਸੰਬਰ ਨੂੰ 340 ਈ. ਈਸਾਈ ਵਿਸ਼ਵਾਸ ਦੇ ਅਨੁਸਾਰ, 25 ਦਸੰਬਰ ਦੀ ਰਾਤ ਨੂੰ ਸੰਤ ਨਿਕੋਲਸ ਬੱਚਿਆਂ ਲਈ ਤੋਹਫ਼ੇ ਲੈ ਕੇ ਆਉਂਦੇ ਹਨ। ਦਰਅਸਲ ਅੱਜ ਤੋਂ ਡੇਢ ਹਜ਼ਾਰ ਸਾਲ ਪਹਿਲਾਂ ਜਨਮੇ ਸਾਂਤਾ ਨਿਕੋਲਸ ਨੂੰ ਅਸਲੀ ਸਾਂਤਾ ਅਤੇ ਸੈਂਟਾ ਕਲੋਜ਼ ਦਾ ਜਨਮ ਦਾਤਾ ਮੰਨਿਆ ਜਾਂਦਾ ਹੈ। ਹਾਲਾਂਕਿ ਸਾਂਤਾ ਨਿਕੋਲਸ ਅਤੇ ਜੀਜਸ ਦੇ ਜਨਮ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਫਿਰ ਵੀ ਅੱਜ ਦੇ ਸਮੇਂ 'ਚ ਸੈਂਟਾ ਕਲੋਜ਼ ਕ੍ਰਿਸਮਸ ਦਾ ਅਹਿਮ ਹਿੱਸਾ ਹੈ।

ਸਾਂਤਾ ਨਿਕੋਲਸ ਦਾ ਜਨਮ ਤੀਜੀ ਸਦੀ ਵਿਚ ਜੀਸਸ ਦੀ ਮੌਤ ਦੇ 280 ਸਾਲ ਬਾਅਦ ਮਾਇਰਾ ਵਿਚ ਹੋਇਆ ਸੀ। ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਮਗਰੋਂ ਨਿਕੋਲਸ ਨੂੰ ਸਿਰਫ ਭਗਵਾਨ ਜੀਸਸ 'ਤੇ ਯਕੀਨ ਸੀ। ਦੂਜਿਆਂ ਦੀ ਮਦਦ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਸੀ। ਉਹ ਗਰੀਬ ਬੱਚਿਆਂ ਅਤੇ ਲੋੜਵੰਦਾਂ ਨੂੰ ਤੋਹਫੇ ਦਿੰਦੇ ਸਨ। ਨਿਕੋਲਸ ਨੂੰ ਇਸੇ ਕਰ ਕੇ ਸਾਂਤਾ ਕਿਹਾ ਜਾਂਦਾ ਹੈ ਕਿਉਂਕਿ ਉਹ ਅੱਧੀ ਰਾਤ ਨੂੰ ਤੋਹਫੇ ਵੰਡਦੇ ਸਨ।

-PTC News

Related Post