ਸਰਕਟ ਹਾਊਸ ਅਤੇ ਦਿੱਲੀ ਪੰਜਾਬ ਭਵਨ ਦੀ ਬੁਕਿੰਗ ਕਰਨ ਵਾਲਾ ਪੋਰਟਲ 6 ਦਿਨ ਲਈ ਰਹੇਗਾ ਬੰਦ

By  Shanker Badra September 21st 2018 01:06 PM

ਸਰਕਟ ਹਾਊਸ ਅਤੇ ਦਿੱਲੀ ਪੰਜਾਬ ਭਵਨ ਦੀ ਬੁਕਿੰਗ ਕਰਨ ਵਾਲਾ ਪੋਰਟਲ 6 ਦਿਨ ਲਈ ਰਹੇਗਾ ਬੰਦ:ਚੰਡੀਗੜ੍ਹ :ਪੰਜਾਬ ਸਰਕਾਰ ਦੇ ਸਰਕਟ ਹਾਊਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਆਨਲਾਈਨ ਬੁਕਿੰਗ ਕਰਨ ਵਾਲਾ ਪੋਰਟਲ ਮਿਤੀ 21-09-2018 ਤੋਂ 26-09-2018 (6 ਦਿਨ ਲਈ) ਬੰਦ ਰਹੇਗਾ।

ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੋਰਟਲ ਡਾਟਾ ਸੈਂਟਰ ਤਬਦੀਲ ਕਰਨ ਕਰਕੇ ਬੰਦ ਰਹੇਗਾ ਜਾਂ ਜਿਸ ਕਾਰਨ ਆਨਲਾਈਨ ਬੁਕਿੰਗ ਰਾਹੀਂ ਪੰਜਾਬ ਸਰਕਾਰ ਦੇ ਸਰਕਟ ਹਾਊਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਬੁਕਿੰਗ ਨਹੀਂ ਹੋ ਸਕੇਗੀ।

ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਸਰਕਟ ਹਾਊਸਾਂ ਦੇ ਸੁਪਰਵਾਈਜ਼ਰ ਆਪਣੇ ਪੱਧਰ 'ਤੇ ਰਿਜ਼ਰਵੇਸ਼ਨ ਦਾ ਢੁਕਵਾਂ ਪ੍ਰਬੰਧ ਕਰਨ ਅਤੇ ਜੇਕਰ ਸਰਕਾਰ ਵੱਲੋਂ ਕੋਈ ਨਿਰਦੇਸ਼ ਪ੍ਰਾਪਤ ਹੁੰਦਾ ਹੈ ਤਾਂ ਉਸ ਅਨੁਸਾਰ ਪਹਿਲ ਦੇ ਅਧਾਰ 'ਤੇ ਅਕੰਮੋਡੇਸ਼ਨ ਮੁਹੱਈਆ ਕਰਵਾਈ ਜਾਵੇ।

-PTCNews

Related Post