ਬਾਹਰ ਘੁੰਮ ਰਹੇ ਪਸ਼ੂ, ਖਾਸਕਰ ਗਾਵਾਂ ਦੀ ਵੀ ਹੋਵੇਗੀ 'ਆਧਾਰ ਕਾਰਡ' Linking

By  Joshi September 11th 2018 03:37 PM -- Updated: September 11th 2018 04:28 PM

ਬਾਹਰ ਘੁੰਮ ਰਹੇ ਪਸ਼ੂ, ਖਾਸਕਰ ਗਾਵਾਂ ਦੀ ਵੀ ਹੋਵੇਗੀ 'ਆਧਾਰ ਕਾਰਡ' Linking

ਸੜਕਾਂ 'ਤੇ ਆਵਾਰਾਂ ਘੁੰਮ ਰਹੇ ਪਸ਼ੂਆਂ ਕਾਰਨ ਵਾਪਰ ਰਹੇ ਹਾਦਸੇ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਿਛਲੇ ਦਿਨੀਂ ਆਵਾਰਾ ਪਸ਼ੂਆਂ ਨਾਲ ਟਕਰਾਉਣ 'ਤੇ ਵਾਪਰ ਰਹੇ ਹਾਦਸਿਆਂ 'ਚ ਹੋ ਚੁੱਕੀਆਂ ਮੌਤਾਂ ਇਹ ਸਵਾਲ ਖੜ੍ਹਾ ਕਰਦੀਆਂ ਹਨ ਕਿ ਹੁਨਾਹਗਾਰ ਕੌਣ ਹੈ।

ਪਰ ਹੁਣ ਸੂਰਤ 'ਚ ਇਸ ਮਸਲੇ ਦਾ ਨਵਾਂ ਹਲ ਨਿਕਲ ਕੇ ਸਾਹਮਣੇ ਆਇਆ ਹੈ, ਜਿੱਥੇ ਮਹਾਂਨਗਰ ਪਾਲਿਕਾ ਵੱਲੋਂ ਅਵਾਰਾ ਪਸ਼ੂਆਂ 'ਤੇ ਰੋਕ ਲਗਾਉਣ ਲਈ ਨਵਾਂ "ਉਪਰਾਲਾ" ਕੀਤਾ ਜਾ ਰਿਹਾ ਹੈ।

Civic Body To ink Owners Aadhaar number to Stray Cattleਪਸ਼ੂਆਂ, ਖਾਸ ਤੌਰ 'ਤੇ ਗਾਵਾਂ ਦੇ ਸੜਕਾਂ 'ਤੇ ਘੁੰਮਣ ਵਾਲੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਪਸ਼ੂਆਂ ਦੇ ਕੰਨ 'ਚ ਇਕ ਟੈਗ ਲਗਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਲਗਾਏ ਗਏ ਟੈਗ ਦੇ ਪਸ਼ੂ ਰਜਿਸਟਰੇਸ਼ਨ ਨੰਬਰ ਨੂੰ ਪਸ਼ੂਆਂ ਦੇ ਮਾਲਕ ਦੇ "ਆਧਾਰ ਕਾਰਡ" ਨਾਲ ਜੋੜ੍ਹਣ ਦੀ ਗੱਲ ਕਹੀ ਗਈ ਹੈ ਤਾਂ ਜੋ ਪਸ਼ੂਆਂ ਨੂੰ ਸੜਕਾਂ 'ਤੇ ਆਵਾਰਾ ਛੱਡ ਦੇਣ ਵਾਲਿਆਂ ਖਿਲਾਫ ਕਾਰਵਾਈ ਹੋ ਸਕੇ।

ਸਥਾਨਕ ਸਰਕਾਰ ਵੱਲੋਂ ਸ਼ਹਿਰ 'ਚ ਤਕਰੀਬਨ ੨੫, ੦੦੦ ਅਵਾਰਾ ਪਸ਼ੂਆਂ ਦੇ ਕੰਨ ਵਿਚ ਟੈਗ ਲਗਾਉਣ ਦਾ ਕੰਮ ਕਰ ਦਿੱਤਾ ਗਿਆ ਹੈ।

—PTC News

Related Post