ਦੋ ਧੜਿਆਂ ਵਿਚਕਾਰ ਹੋਈ ਖੂਨੀ ਝੜਪ, ਵੱਢਿਆ ਹੱਥ ਲੈਕੇ ਹਸਪਤਾਲ ਪਹੁੰਚਿਆ ਨੌਜਵਾਨ

By  Jagroop Kaur November 16th 2020 05:54 PM

ਸ਼ਾਹਕੋਟ : ਦੀਵਾਲੀ ਵਾਲੇ ਦਿਨ ਰਾਮਗੜ੍ਹੀਆ ਚੌਕ ਨੇੜੇ ਲੜਕੀਆਂ ਦੇ ਸਰਕਾਰੀ ਸਕੂਲ ਦੇ ਸਾਹਮਣੇ ਦੋ ਧੜੇ ਆਪਸ ਵਿੱਚ ਖੂਨੀ ਟਕਰਾਅ ਵਿੱਚ ਪੈ ਗਏ । ਇਸ ਸਮੇਂ ਦੌਰਾਨ, ਇੱਕ ਧੜੇ ਦੇ ਤਿੰਨ ਨੌਜਵਾਨ ਆਪਣੀ ਜਾਨ ਬਚਾਉਂਦੇ ਹੋਏ ਜ਼ਖਮੀ ਹੋ ਗਏ ਅਤੇ ਦੂਜੇ ਸਮੂਹਾਂ ਦੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਇਕ ਨੌਜਵਾਨ ਦੀ ਬਾਂਹ ਪੂਰੀ ਤਰ੍ਹਾਂ ਵੱਢੀ ਗਈ ਸੀ।ਨੌਜਵਾਨ ਦੇ ਕੱਟੇ ਹੱਥ ਨੂੰ ਵੇਖ ਕੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਉਸੇ ਸਮੇਂ, ਜ਼ਖਮੀ ਸੰਨੀ ਆਪਣੇ ਕੱਟੇ ਹੱਥ ਨਾਲ ਸਾਈਕਲ ਸਵਾਰ ਦੀ ਮਦਦ ਨਾਲ ਸ਼ਾਹਪੁਰ ਦੇ ਸਰਕਾਰੀ ਹਸਪਤਾਲ ਪਹੁੰਚ ਗਿਆ। ਉਸਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਐਮਰਜੈਂਸੀ ਡਿਊਟੀ ’ਤੇ ਆਏ ਡਾਕਟਰ ਰੋਸ਼ਨ ਲਾਲ ਨੇ ਉਸ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਜਲੰਧਰ ਰੈਫ਼ਰ ਕਰ ਦਿੱਤਾ

ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਵਾਲੇ ਦਿਨ ਬਾਅਦ ਦੁਪਹਿਰ ਸਥਾਨਕ ਸਰਕਾਰੀ ਕੰਨਿਆ ਸਕੂਲ ਨੇੜੇ ਦੋ ਧਿਰਾਂ ਵਿਚਾਲੇ ਹੋਏ ਖੂਨੀ ਸੰਘਰਸ਼ ਦੌਰਾਨ ਸੰਨੀ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਢੰਡੋਵਾਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਸਿਰ 'ਤੇ ਵਾਰ ਕੀਤੇ ਗਏ। ਸਿਰ 'ਤੇ ਹੋਣ ਵਾਲੇ ਵਾਰਾਂ ਨੂੰ ਉਸ ਨੇ ਹੱਥ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੰਨੀ ਦਾ ਖੱਬਾ ਹੱਥ ਕੱਟ ਕੇ ਜ਼ਮੀਨ 'ਤੇ ਡਿੱਗ ਪਿਆ।

punjab, youth , clash

punjab, youth , clashਹੋਰ ਪੜ੍ਹੋ : ਘਿਨੌਣੀ ਕਰਤੂਤ, 11 ਸਾਲਾ ਬੱਚੇ ਦੇ ਗੁਪਤ ਥਾਂ ‘ਚ ਭਰੀ ਹਵਾ, ਘਰ ‘ਚ ਪਏ ਕੀਰਨੇ

ਜ਼ਖਮੀਆਂ ਦੀ ਪਛਾਣ ਸਾਹਿਲ ਉਰਫ ਕਾਕਾ ਪੁੱਤਰ ਨਰਿੰਦਰ ਪਾਲ ਨਿਵਾਸੀ ਬੁਝੂਹਾ ਖੁਰਦ ਵਜੋਂ ਹੋਈ ਹੈ ਜਦੋਂਕਿ ਇਕ ਹੋਰ ਸਾਥੀ ਗੁਰਜੰਟ ਸਿੰਘ ਪੁੱਤਰ ਸ਼ਰਨਜੀਤ ਸਿੰਘ ਨਿਵਾਸੀ ਪਿੰਡ ਕਨੀਆ ਕਲਾਂ ਅਤੇ ਸੰਨੀ ਪੁੱਤਰ ਦਰਬਾਰ ਨਿਵਾਸੀ ਪਿੰਡ ਢੰਡੋਵਾਲ ਵਜੋਂ ਹੋਈ ਹੈ। ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਏ।

ਹੋਰ ਪੜ੍ਹੋ :ਮੰਡੀ ‘ਚ ਵਾਪਰਿਆ ਵੱਡਾ ਸੜਕ ਹਾਦਸਾ, 7 ਲੋਕਾਂ ਦੀ ਗਈ ਜਾਨ

ਕੱਟਿਆ ਹੋਇਆ ਹੱਥ ਲੈਕੇ ਪਹੁੰਚਿਆ ਹਸਪਤਾਲ

ਆਪਣਾ ਜ਼ਮੀਨ 'ਤੇ ਡਿੱਗਿਆ ਹੱਥ ਚੁੱਕ ਕੇ ਸੰਨੀ ਸਿਵਲ ਹਸਪਤਾਲ ਸ਼ਾਹਕੋਟ ਪਹੁੰਚ ਗਿਆ, ਜਿਥੋਂ ਉਸ ਨੂੰ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਦਾ ਭਰੋਸਾ ਦਵਾਇਆ ਗਿਆ ਹੈ।

Related Post