ਦਸਵੀਂ ਜਮਾਤ ਦਾ ਮਾੜਾ ਨਤੀਜਾ ਆਉਣ ਵਾਲੇ ਸਕੂਲ ਮੁਖੀਆ ਕੋਲੋਂ ਕੀਤੀ ਜਾਵੇਗੀ ਪੁੱਛ ਗਿੱਛ

By  Shanker Badra May 17th 2018 07:44 PM

ਦਸਵੀਂ ਜਮਾਤ ਦਾ ਮਾੜਾ ਨਤੀਜਾ ਆਉਣ ਵਾਲੇ ਸਕੂਲ ਮੁਖੀਆ ਕੋਲੋਂ ਕੀਤੀ ਜਾਵੇਗੀ ਪੁੱਛ ਗਿੱਛ:ਪੰਜਾਬ ਸਿੱਖਿਆ ਵਿਭਾਗ ਵਲੋਂ ਜਲਦੀ ਹੀ ਮਾਰਚ 2018 ਦੇ ਦਸਵੀਂ ਜਮਾਤ ਦੇ ਘਟੱ ਨਤੀਜਿਆ ਵਾਲੇ ਸਕੂਲਾਂ ਦੇ ਮੁਖੀਆਂ ਨੂੰ ਮੁੱਖ ਦਫਤਰ ਵਿਖੇ ਬੁਲਾ ਕੇ ਪੁੱਛ-ਗਿੱਛ ਕੀਤੀ ਜਾਵੇਗੀ।Class XII Bad result Coming Soon school head From Will be Inquireਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਵਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਾਸ਼ਾਜਨਕ ਨਤੀਜਿਆ ਵਾਲੇ 374 ਸਕੂਲਾਂ ਦੀ ਲਿਸਟ ਭੇਜ ਕੇ ਲਿਖਿਆ ਹੈ ਕਿ ਇਹਨਾਂ ਸਕੂਲਾਂ ਦੇ ਸਕੂਲ ਮੁਖੀਆ ਨੂੰ ਜਲਦੀ ਹੀ ਮੁੱਖ ਦਫਤਰ ਵਿਖੇ ਬੁਲਾ ਕੇ ਘੱਟ ਨਤੀਜੇ ਆਉਣ ਸਬੰਧੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੇ ਸਾਲ ਬਿਹਤਰ ਨਤੀਜੇ ਲਿਆਉਣ ਲਈ ਪਲਾਨਿੰਗ ਕੀਤੀ ਜਾਵੇਗੀ।Class XII Bad result Coming Soon school head From Will be Inquireਇਸ ਲਿਸਟ ਵਿੱਚ 60 ਸਕੂਲ 0% ਨਤੀਜੇ ਵਾਲੇ,103 ਸਕੂਲ 0.1 ਤੋਂ 10 % ਨਤੀਜੇ ਵਾਲੇ ਤੇ 211 ਸਕੂਲ 10.1 ਤੋਂ 25 % ਨਤੀਜੇ ਵਾਲੇ ਸਕੂਲ ਸਾਮਿਲ ਹਨ।

-PTCNews

Related Post