ਡੇਂਗੂ ਮਲੇਰੀਆ ਤੋਂ ਬਚਾਵੇਗਾ 'ਕੱਪੜਾ', ਪੀਏਯੂ ਲੁਧਿਆਣਾ ਦੀ ਨਵੀਂ ਖੋਜ

By  Shanker Badra October 19th 2020 05:41 PM

ਡੇਂਗੂ ਮਲੇਰੀਆ ਤੋਂ ਬਚਾਵੇਗਾ 'ਕੱਪੜਾ', ਪੀਏਯੂ ਲੁਧਿਆਣਾ ਦੀ ਨਵੀਂ ਖੋਜ:ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਹੁਣ ਖੇਤੀਬਾੜੀ ਦੇ ਨਾਲ ਨਾਲ, ਸਿਹਤ ਸੰਭਾਲ਼ ਦੇ ਖੇਤਰ 'ਚ ਵੀ ਵੱਡੀ ਖੋਜ ਕੀਤੀ ਹੈ। ਯੂਨੀਵਰਸਿਟੀ ਦੇ ਕਮਿਊਨਿਟੀ ਸਾਇੰਸ ਮਹਿਕਮੇ ਵੱਲੋਂ ਇਕ ਅਜਿਹਾ ਕੱਪੜਾ ਤਿਆਰ ਕੀਤਾ ਗਿਆ ਹੈ, ਜੋ ਨਾ ਸਿਰਫ਼ ਤੁਹਾਨੂੰ ਡੇਂਗੂ ਅਤੇ ਹੋਰ ਬਿਮਾਰੀਆਂ ਫ਼ੈਲਾਉਣ ਵਾਲੇ ਮੱਛਰਾਂ ਤੋਂ ਦੂਰ ਰੱਖੇਗਾ, ਸਗੋਂ ਮਲੇਰੀਆ ਅਤੇ ਕਈ ਕਿਸਮ ਦੇ ਸੰਕ੍ਰਮਣ ਤੋਂ ਵੀ ਬਚਾਵੇਗਾ।

ਇਹ ਵੀ ਪੜ੍ਹੋ : ਵਿਆਹ 'ਚ ਹਵਾਈ ਫ਼ਾਇਰ, ਲਪੇਟ 'ਚ ਆਈ ਲਾੜੇ ਦੀ ਮਾਂ ਤੇ 3 ਹੋਰ

Cloth' will protect against dengue malaria, PAU Ludhiana's new research ਡੇਂਗੂ ਮਲੇਰੀਆ ਤੋਂ ਬਚਾਵੇਗਾ 'ਕੱਪੜਾ', ਪੀਏਯੂ ਲੁਧਿਆਣਾ ਦੀ ਨਵੀਂ ਖੋਜ

ਇਸ ਖੋਜ ਨਾਲ ਜੁੜੇ ਪ੍ਰੋਫੈਸਰਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਕੱਪੜਿਆਂ ਨਾਲ ਮੱਛਰ ਕੱਟਣਾ ਤਾਂ ਦੂਰ, ਨੇੜੇ ਵੀ ਨਹੀਂ ਆਵੇਗਾ। ਯੂਨੀਵਰਸਿਟੀ ਵੱਲੋਂ ਹਰਿਆਣਾ ਦੀ ਇੱਕ ਕੰਪਨੀ ਦੇ ਨਾਲ ਇਸ ਕੱਪੜੇ ਦੇ ਉਤਪਾਦਨ ਸੰਬੰਧੀ ਐਮ.ਓ.ਯੂ. 'ਤੇ ਵੀ ਹਸਤਾਖਰ ਕਰ ਲਏ ਗਏ ਹਨ। ਯੂਨੀਵਰਸਿਟੀ ਦੇ ਕਮਿਊਨਿਟੀ ਸਾਇੰਸ ਮਹਿਕਮੇ ਦੀ ਡੀਨ ਡਾ. ਸੰਦੀਪ ਬੈਂਸ ਨੇ ਦੱਸਿਆ ਕਿ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਤਿਆਰ ਕੀਤਾ ਗਿਆ ਹੈ।

Cloth' will protect against dengue malaria, PAU Ludhiana's new research ਡੇਂਗੂ ਮਲੇਰੀਆ ਤੋਂ ਬਚਾਵੇਗਾ 'ਕੱਪੜਾ', ਪੀਏਯੂ ਲੁਧਿਆਣਾ ਦੀ ਨਵੀਂ ਖੋਜ

ਡਾ. ਸੰਦੀਪ ਬੈਂਸ ਨੇ ਕਿਹਾ ਕਿ ਇਸ ਕੱਪੜੇ ਦੇ ਨਿਰਮਾਣ ਸਮੇਂ ਇਸ ਵਿੱਚ ਕਈ ਤਰ੍ਹਾਂ ਦੇ ਰਸਾਇਣ ਪਾਏ ਗਏ ਹਨ, ਜੋ ਮਨੁੱਖੀ ਸਰੀਰ ਲਈ ਸੁਰੱਖਿਅਤ ਹਨ ਅਤੇ ਮੱਛਰਾਂ ਲਈ ਓਨੇ ਹੀ ਘਾਤਕ ਹਨ। ਮਹਿਕਮੇ ਦੀ ਇੱਕ ਹੋਰ ਅਹੁਦੇਦਾਰ ਡਾ. ਗਰੇਵਾਲ ਨੇ ਦੱਸਿਆ ਕਿ ਇਸ ਸੰਬੰਧੀ ਹਰਿਆਣਾ ਦੀ ਇੱਕ ਕੰਪਨੀ ਦੇ ਨਾਲ ਐਮ.ਓ.ਯੂ. ਸਾਈਨ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਹ ਕੱਪੜਾ ਮਾਰਕਿਟ 'ਚ ਉਪਲਬਧ ਹੋ ਜਾਵੇਗਾ।

Cloth' will protect against dengue malaria, PAU Ludhiana's new research ਡੇਂਗੂ ਮਲੇਰੀਆ ਤੋਂ ਬਚਾਵੇਗਾ 'ਕੱਪੜਾ', ਪੀਏਯੂ ਲੁਧਿਆਣਾ ਦੀ ਨਵੀਂ ਖੋਜ

ਖੋਜ ਟੀਮ ਦਾ ਕਹਿਣਾ ਹੈ ਕਿ ਫ਼ਿਲਹਾਲ ਇਸ ਕੱਪੜੇ ਦੀ ਕੀਮਤ ਦਾ ਖ਼ੁਲਾਸਾ ਨਹੀਂ ਕਰ ਸਕਦੇ, ਪਰ ਇਹ ਆਮ ਕੱਪੜਿਆਂ ਨਾਲੋਂ ਮਹਿੰਗਾ ਤਿਆਰ ਹੋਵੇਗਾ। ਕਿਹਾ ਗਿਆ ਹੈ ਕਿ ਇਹ ਕੱਪੜਾ ਇੱਕ ਸੀਜ਼ਨ ਲਈ ਬੜਾ ਕਾਰਗਰ ਹੈ ਅਤੇ 15 ਤੋਂ 20 ਵਾਰ ਧੋਣ ਤੋਂ ਬਾਅਦ ਹੀ ਇਸ 'ਚ ਲੱਗਿਆ ਕੈਮੀਕਲ ਖਤਮ ਹੋਵੇਗਾ। ਇਹ ਕੱਪੜਾ ਤਿਆਰ ਕਰਨ ਵਾਲੀ ਟੀਮ ਨੇ ਕਿਹਾ ਹੈ ਕਿ ਜੇਕਰ ਤੁਸੀਂ ਇਸ ਨੂੰ ਪਾਇਆ ਹੈ ਤਾਂ ਤੁਹਾਡੇ ਨੇੜੇ-ਤੇੜੇ ਇੱਕ ਮੀਟਰ ਤੱਕ ਦੇ ਦਾਇਰੇ 'ਚ ਮੱਛਰ ਨਹੀਂ ਭਟਕਣਗੇ, ਜਿਸ ਨਾਲ ਤੁਸੀਂ ਆਪਣੇ ਨਾਲ ਬੈਠੇ ਹੋਰਨਾਂ ਲੋਕਾਂ ਨੂੰ ਵੀ ਸੁਰੱਖਿਅਤ ਕਰ ਸਕਦੇ ਹੋ।

educare

ਉਨ੍ਹਾਂ ਕਿਹਾ ਕਿ ਇਸ 'ਤੇ ਵਾਰ-ਵਾਰ ਤਜ਼ਰਬੇ ਕੀਤੇ ਗਏ ਹਨ, ਜੋ ਉਮੀਦ ਮੁਤਾਬਿਕ ਕਾਰਗਰ ਸਾਬਤ ਹੋਏ ਹਨ। ਫਿਲਹਾਲ ਯੂਨੀਵਰਸਿਟੀ ਵੱਲੋਂ ਸੈਂਪਲ ਦੇ ਤੌਰ 'ਤੇ ਕਮੀਜ਼, ਰੁਮਾਲ, ਸਿਰਹਾਣੇ ਦਾ ਕਵਰ ਅਤੇ ਹੱਥ 'ਚ ਪਾਉਣ ਵਾਲਾ ਬੈਂਡ ਬਣਾਇਆ ਗਿਆ ਹੈ। ਇਸ ਕੱਪੜੇ ਨਾਲ ਹਰ ਸਾਲ ਡੇਂਗੂ ਮਲੇਰੀਆ ਵਰਗੇ ਰੋਗਾਂ ਦਾ ਸ਼ਿਕਾਰ ਹੋਣ ਵਾਲ ਹਜ਼ਾਰਾਂ ਮਰੀਜ਼ਾਂ ਦੇ ਬਚਾਅ ਲਈ ਇੱਕ ਵੱਡੀ ਉਮੀਦ ਨਜ਼ਰ ਆ ਰਹੀ ਹੈ।

-PTCNews

Related Post