ਕਿਸਾਨ ਕਰਜ਼ੇ ਨੂੰ ਲੈ ਕੇ CM ਚੰਨੀ ਦੇ ਐਲਾਨ, ਜਾਣੋ ਕਿੰਨੀ ਜ਼ਮੀਨ ਵਾਲੇ ਕਿਸਾਨ ਦਾ ਹੋਵੇਗਾ ਕਰਜ਼ ਮੁਆਫ

By  Riya Bawa December 24th 2021 10:47 AM

ਚੰਡੀਗੜ੍ਹ: ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕਰਜ਼, ਜਿਸ ਨੇ ਨਾ ਜਾਣੇ ਹੁਣ ਤੱਕ ਕਿੰਨੇ ਹੀ ਅੰਨਦਾਤਿਆ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ, ਕਿੰਨੇ ਘਰਾਂ 'ਚ ਸੱਥਰ ਵਿਛਾ ਦਿੱਤੇ ਤੇ ਕਿੰਨੀਆਂ ਹੀ ਔਰਤਾਂ ਦੇ ਸੁਹਾਗ ਉਜਾੜ ਦਿੱਤੇ ਹਨ। ਲਗਾਤਾਰ ਕਿਸਾਨਾਂ ਵੱਲੋਂ ਕਰਜ਼ ਮੁਆਫੀ ਨੂੰ ਲੈ ਸੂਬਾ ਸਰਕਾਰ ਨੂੰ ਦੁਹਾਈਆਂ ਪਾਈਆਂ ਜਾਂਦੀਆਂ ਸਨ, ਪਰ ਸਰਕਾਰ ਦੇ ਕੰਨੀ ਜੂੰ ਤੱਕ ਨਹੀਂ ਸਰਕਦੀ ਸੀ, ਪਰ ਹੁਣ ਜਦੋਂ ਪੰਜਾਬ ਵਿਧਾਨਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਾਂ ਚੰਨੀ ਸਰਕਾਰ ਵੱਡੇ ਵੱਡੇ ਐਲਾਨ ਕਰ ਰਹੀ ਹੈ।

ਜਿਸ ਦੌਰਾਨ ਉਹਨਾਂ ਨੇ ਇੱਕ ਹੋਰ ਐਲਾਨ ਕਿਸਾਨਾਂ ਲਈ ਕੀਤਾ ਹੈ, ਦਰਅਸਲ, ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨੂੰ ਸਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਸਾਨ ਕਰਜ਼ੇ ਨੂੰ ਲੈ ਕੇ ਕਈ ਐਲਾਨ ਕੀਤੇ ਹਨ।

ਹੋਰ ਪੜ੍ਹੋ: ਬੰਬ ਧਮਾਕੇ ਵਾਲੀ ਜਗ੍ਹਾ ਤੋਂ ਮਿਲੇ 3 ਮੋਬਾਈਲ ਫੋਨ, ਜਾਂਚ 'ਚ ਜੁਟੀ ਪੁਲਿਸ: ਸੂਤਰ

ਜਿਨ੍ਹਾਂ 'ਚ 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦੇ 2 ਲੱਖ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਹੈ। ਜਿਸ ਦੌਰਾਨ CM ਚੰਨੀ ਨੇ ਆਖਿਆ ਹੈ ਕਿ 10-15 ਦਿਨ ਤੱਕ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਜਾਣਗੇ, ਜਿਨ੍ਹਾਂ ਨੂੰ ਕਿਸਾਨ ਕਢਵਾ ਸਕਦੇ ਹਨ।

ਇਸ ਤੋਂ ਇਲਾਵਾ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਨਰਲ ਕੈਟੇਗਰੀ ਕਮਿਸ਼ਨ ਬਣਾਇਆ ਜਾਵੇਗਾ। ਉਥੇ ਹੀ ਚੰਨੀ ਨੇ ਮਜ਼ਦੂਰਾਂ ਦਾ 25 ਹਜ਼ਾਰ ਤੱਕ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਵੀ ਆਖੀ ਹੈ।

-PTC News

 

Related Post