ਨਾਰੀਅਲ ਤੇਲ ਨੂੰ ਜ਼ਹਿਰ ਦੱਸਣ 'ਤੇ ਕੇਰਲ ਸਰਕਾਰ ਨੇ ਮੰਗਿਆ ਜਵਾਬ ,ਜਾਣੋਂ ਕਿਉਂ ਕਿਹਾ ਜ਼ਹਿਰ

By  Shanker Badra September 7th 2018 09:32 AM

ਨਾਰੀਅਲ ਤੇਲ ਨੂੰ ਜ਼ਹਿਰ ਦੱਸਣ 'ਤੇ ਕੇਰਲ ਸਰਕਾਰ ਨੇ ਮੰਗਿਆ ਜਵਾਬ ,ਜਾਣੋਂ ਕਿਉਂ ਕਿਹਾ ਜ਼ਹਿਰ:ਕੇਰਲ ਸਰਕਾਰ ਨੇ ਹਾਵਰਡ ਯੂਨੀਵਰਸਿਟੀ ਦੀ ਇੱਕ ਪ੍ਰੋਫ਼ੈਸਰ ਤੋਂ ਨਾਰੀਅਲ ਤੇਲ ਨੂੰ ਜ਼ਹਿਰ ਦੱਸਣ 'ਤੇ ਜਵਾਬ ਮੰਗਿਆ ਹੈ।ਕੇਰਲ ਦੇ ਡਾਕਟਰਾਂ ਅਤੇ ਅਫ਼ਸਰਾਂ ਨੇ ਇਸ ਗੱਲ ਉੱਤੇ ਇਤਰਾਜ਼ ਪ੍ਰਗਟਾਇਆ ਹੈ।ਦੱਸਣਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਹਾਵਰਡ ਦੀ ਇੱਕ ਪ੍ਰੋਫ਼ੈਸਰ ਕੈਰਿਨ ਮਿਸ਼ੇਲ ਨੇ ਜਰਮਨੀ ਵਿੱਚ ਪੋਸ਼ਣ ਉੱਤੇ ਦਿੱਤੇ ਆਪਣੇ ਭਾਸ਼ਣ ਵਿੱਚ ਨਾਰੀਅਲ ਤੇਲ ਨੂੰ ਜ਼ਹਿਰ ਦੱਸਦੇ ਹੋਏ ਸਭ ਤੋਂ ਖ਼ਰਾਬ ਦਵਾਈ ਦੱਸਿਆ ਸੀ।

ਇਸ ਬਿਆਨ ਨੂੰ ਲੈ ਕੇ ਕੇਰਲ ਦੇ ਬਾਗ਼ਬਾਨੀ ਕਮਿਸ਼ਨਰ ਬੀਐੱਨ ਨਿਵਾਸ ਮੂਰਤੀ ਨੇ ਪਿਛਲੇ ਹਫ਼ਤੇ ਹਾਵਰਡ ਦੇ ਜਨ ਸਿਹਤ ਵਿਭਾਗ ਦੇ ਡੀਨ ਟੀਐਚ ਚਾਨ ਨੂੰ ਚਿੱਠੀ ਲਿਖੀ ਹੈ।ਉਨ੍ਹਾਂ ਕਿਹਾ ਕਿ ਨਾਰੀਅਲ ਉੱਤੇ ਨਕਾਰਾਤਮਕ ਬਿਆਨ ਦੇਣਾ ਅਰਬਾਂ ਰੁਪਏ ਦੀ ਫ਼ਸਲ ਦਾ ਨੁਕਸਾਨ ਕਰਨ ਵਾਂਗ ਹੈ।ਉਨ੍ਹਾਂ ਨੇ ਇਸ ਬਿਆਨ ਨੂੰ ਠੀਕ ਕਰਨ ਲਈ ਕਿਹਾ ਹੈ।

ਜਿਸ 'ਤੇ ਹਾਵਰਡ ਯੂਨੀਵਰਸਿਟੀ ਨੇ ਜਨ ਸਿਹਤ ਵਿਭਾਗ ਦੇ ਬੁਲਾਰੇ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ।ਮਿਸ਼ੇਲ ਨੇ ਇਸ ਉੱਤੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।ਪਿਛਲੇ ਸਾਲ ਅਮਰੀਕੀ ਦਿਲ ਐਸੋਸੀਏਸ਼ਨ ਨੇ ਵੀ ਲੋਕਾਂ ਨੂੰ ਨਾਰੀਅਲ ਦਾ ਤੇਲ ਨਾ ਖਾਣ ਦੀ ਸਲਾਹ ਦਿੱਤੀ ਸੀ।ਇਸ ਨੂੰ ਸਰੀਰ ਵਿੱਚ ਕੋਲੇਸਟ੍ਰੋਲ ਵਧਾਉਣ ਵਾਲਾ ਦੱਸਿਆ ਸੀ।

ਦਰਅਸਲ ਦੱਖਣ ਭਾਰਤ ਵਿੱਚ ਨਾਰੀਅਲ ਦੇ ਤੇਲ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ।ਕੇਰਲ ਨੂੰ ਨਾਰੀਅਲ ਦੇ ਰੁੱਖਾਂ ਵਾਲੀ ਧਰਤੀ ਵੀ ਕਿਹਾ ਜਾਂਦਾ ਹੈ।

-PTCNews

Related Post