ਠੰਡ ਨਹੀਂ ਛੱਡ ਰਹੀ ਯੂ.ਕੇ ਦਾ ਪਿੱਛਾ, ਅਜੇ ਗਰਮੀ ਦੇ ਨਿੱਘ ਦੇ ਆਸਾਰ ਨਹੀਂ

By  Joshi February 22nd 2018 05:03 PM -- Updated: February 22nd 2018 05:04 PM

cold blast approaches UK delaying spring warmth: ਯੂ.ਕੇ 'ਚ ਠੰਢ ਲੋਕਾਂ ਦਾ ਪਿੱਛਾ ਛੱਡਣ ਦਾ ਨਾਮ ਨਹੀਂ ਲੈ ਰਹੀ ਹੈ। ਅਗਲੇ ਹਫਤੇ ਰਾਤ ਦੇ ਤਾਪਮਾਨ ਵਿਚ ਨਕਾਰਾਤਮਕ ਦੋ ਅੰਕਾਂ ਵਿਚ ਗਿਰਾਵਟ ਆ ਸਕਦੀ ਹੈ, ਅਤੇ ਦਿਨ ਵਿਚ ਠੰਢ ਕਾਰਨ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਸਕਦੀ ਹੈ।

ਪੂਰਬ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਅਗਲੇ ਹਫਤੇ ਯੂਕੇ ਨੂੰ ਸਰਦ ਬਣਾਈ ਰੱਖਣਗੀਆਂ ਅਤੇ ਇਸ ਵਾਰ ਬਸੰਤ ਦੀ ਗਰਮੀ ਦੀ ਸੰਭਾਵਨਾ ਵਿੱਚ ਦੇਰੀ ਹੋਣ ਦੇ ਆਸਾਰ ਹਨ।

cold blast approaches UK delaying spring warmth: ਬਰਤਾਨੀਆ ਅਤੇ ਆਇਰਲੈਂਡ ਵਿਚ ਮਹਾਂਦੀਪ ਤੋਂ ਵੱਧ ਠੰਢੀਆਂ ਹਵਾਵਾਂ ਚੱਲਣ ਦੀਆਂ ਸੰਭਾਵਨਾਵਾਂ ਹਨ।

ਮੰਗਲਵਾਰ ਨੂੰ, ਮੌਸਮ ਵਿਭਾਗ ਵੱਲੋਂ ਬਰਫਬਾਰੀ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਇਹ ਕੇਵਲ ਯੂਕੇ 'ਚ ਹੀ ਨਹੀਂ ਬਲਕਿ ਬਹੁਤ ਸਾਰੇ ਯੂਰਪ ਦੇ ਬਹੁਤੇ ਹਿੱਸਿਆਂ 'ਚ ਤਾਪਮਾਨ ਨੂੰ ਔਸਤ ਨਾਲੋਂ ਘੱਟ ਰਹਿਣ ਦੇ ਸੰਕੇਤ ਹਨ।

—PTC News

Related Post