ਹੁਣ ਭਾਰਤੀ ਮੁਟਿਆਰਾਂ ਵੀ ਰੱਜ ਕੇ ਪੀਂਦਿਆਂ ਨੇ ਸ਼ਰਾਬ , ਇੱਕ ਸਰਵੇਖਣ ਨੇ ਕੀਤਾ ਵੱਡਾ ਖ਼ੁਲਾਸਾ

By  Shanker Badra September 5th 2019 11:29 AM -- Updated: September 5th 2019 11:31 AM

ਹੁਣ ਭਾਰਤੀ ਮੁਟਿਆਰਾਂ ਵੀ ਰੱਜ ਕੇ ਪੀਂਦਿਆਂ ਨੇ ਸ਼ਰਾਬ , ਇੱਕ ਸਰਵੇਖਣ ਨੇ ਕੀਤਾ ਵੱਡਾ ਖ਼ੁਲਾਸਾ:ਨਵੀਂ ਦਿੱਲੀ : ਸ਼ਰਾਬ ਇੱਕ ਨਸ਼ੀਲਾ ਪਦਾਰਥ ਹੈ , ਜੋ ਸਿਹਤ ਲਈ ਹਾਨੀਕਾਰਕ ਹੈ ਤੇ ਅੱਜ ਲੋਕਾਂ ਵਿਚ ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਰੁਝਾਨ ਵਧ ਰਿਹਾ ਹੈ। ਦੇਸ਼ ਭਰ ’ਚ ਜਿਥੇ ਪੁਰਸ਼ਾਂ ਵਿਚ ਸ਼ਰਾਬ ਪੀਣ ਦਾ ਰੁਝਾਨ 2 ਗੁਣਾ ਤੋਂ ਜ਼ਿਆਦਾ ਵੱਧ ਗਿਆ ਹੈ, ਉਥੇ ਔਰਤਾਂ ਵਿਚ ਵੀ ਸ਼ਰਾਬ ਪੀਣ ਦਾ ਰੁਝਾਨ 0.11 ਫ਼ੀਸਦੀ ਵੱਧ ਗਿਆ ਹੈ। ਹੁਣ ਸ਼ਰਾਬ ਪੀਣ ਦੇ ਮਾਮਲੇ ਵਿਚ ਔਰਤਾਂ ਵੀ ਮਰਦਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਪਈਆਂ ਹਨ।

Community Against Drunk Driving survey According India ranks first in world alcohol consumption ਹੁਣ ਭਾਰਤੀ ਮੁਟਿਆਰਾਂ ਵੀ ਰੱਜ ਕੇ ਪੀਂਦਿਆਂ ਨੇ ਸ਼ਰਾਬ , ਇੱਕ ਸਰਵੇਖਣ ਨੇ ਕੀਤਾ ਵੱਡਾ ਖ਼ੁਲਾਸਾ

ਇਹ ਸਰਵੇਖਣ ਦਿੱਲੀ ਵਿਚ 18 ਤੋਂ 70 ਸਾਲ ਤੱਕ ਦੀਆਂ ਕਰੀਬ 5,000 ਔਰਤਾਂ ’ਤੇ ‘ਕਮਿਊਨਿਟੀ ਅਗੇਂਸਟ ਡਰੰਕਨ ਡਰਾਈਵਿੰਗ’ ਵੱਲੋਂ ਕੀਤਾ ਗਿਆ ਹੈ। ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਰਾਬ ਸੇਵਨ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਨੰਬਰ 'ਤੇ ਹੈ । ਇਸ ਵਿੱਚ ਸਰਵੇਖਣ ਕਰਨ ਵਾਲੇ ਸੰਗਠਨ ਦਾ ਕਹਿਣਾ ਹੈ ਕਿ ਭਾਰਤੀਆਂ ਵਿੱਚ ਸ਼ਰਾਬ ਸੇਵਨ ਸਾਲ 2005 ਵਿੱਚ 2.4 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਤੋਂ ਲੈ ਕੇ 2016 ਵਿੱਚ 5.7 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਨਾਲ ਵੱਧ ਗਿਆ ਹੈ।

Community Against Drunk Driving survey According India ranks first in world alcohol consumption ਹੁਣ ਭਾਰਤੀ ਮੁਟਿਆਰਾਂ ਵੀ ਰੱਜ ਕੇ ਪੀਂਦਿਆਂ ਨੇ ਸ਼ਰਾਬ , ਇੱਕ ਸਰਵੇਖਣ ਨੇ ਕੀਤਾ ਵੱਡਾ ਖ਼ੁਲਾਸਾ

ਹੁਣ ਦਿੱਲੀ ਵਿੱਚ ਔਰਤਾਂ ਦੀ ਸ਼ਰਾਬ ਪੀਣ ਦੀ ਆਦਤ ਬਾਰੇ ਇੱਕ ਸਰਵੇਖਣ ਕੀਤਾ ਗਿਆ, ਜਿਸ ਦੇ ਅੰਕੜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਿੱਲੀ ਵਿਚਲੀਆਂ ਔਰਤਾਂ ਦੀ ਸ਼ਰਾਬ ਪੀਣ ਦੀ ਆਦਤ ਬਾਰੇ ਕੀਤਾ ਗਿਆ ਇਕ ਸਰਵੇਖਣ ਇਨ੍ਹਾਂ ਪੱਖਾਂ ਦੁਆਲੇ ਹੀ ਘੁੰਮਦਾ ਹੈ। ਹੁਣ ਭਾਰਤੀ ਔਰਤਾਂ ਵੀ ਪੁਰਸ਼ਾਂ ਨਾਲੋਂ ਘੱਟ ਨਹੀਂ ਅਤੇ ਰੱਜ ਕੇ ਸ਼ਰਾਬ ਪੀਂਦਿਆਂ ਹਨ।ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ 2010-17 ਤੱਕ ਭਾਰਤ ਵਿਚ ਸ਼ਰਾਬ ਸੇਵਨ 38 ਫ਼ੀਸਦ ਵਧਿਆ ਹੈ।

Community Against Drunk Driving survey According India ranks first in world alcohol consumption ਹੁਣ ਭਾਰਤੀ ਮੁਟਿਆਰਾਂ ਵੀ ਰੱਜ ਕੇ ਪੀਂਦਿਆਂ ਨੇ ਸ਼ਰਾਬ , ਇੱਕ ਸਰਵੇਖਣ ਨੇ ਕੀਤਾ ਵੱਡਾ ਖ਼ੁਲਾਸਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੇਕਰ ਤੁਸੀਂ ਵੀ ਵਹੀਕਲ ‘ਤੇ ਪੱਤਰਕਾਰ, ਪੁਲਿਸ ,ਵਕੀਲ ਲਿਖਵਾਇਆ ਤਾਂ ਜੋ ਜਾਵੋਂ ਸਾਵਧਾਨ , ਭਰਨਾ ਪੈ ਸਕਦਾ ਜੁਰਮਾਨਾ

ਇਸ ਤੋਂ ਇਲਾਵਾ  ਏਮਜ਼ ਦੀ ਰਿਪੋਰਟ ਮੁਤਾਬਕ ਦਿੱਲੀ ਵਿਚ ਕਰੀਬ 15 ਲੱਖ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ। ਇਸ ਦਾ ਕਾਰਨ ਹੈ ਕਿ ਜ਼ਿਆਦਾਤਰ ਸਮਾਜਿਕ ਗਤੀਵਿਧੀਆਂ ਸ਼ਰਾਬ ਦੁਆਲੇ ਘੁੰਮਦੀਆਂ ਹਨ ਤੇ ਗੱਲਬਾਤ ਦੌਰਾਨ ਇਸ ਦੇ ਸੇਵਨ ਨੂੰ ਲੋਕ ਚੰਗਾ ਵੀ ਸਮਝਦੇ ਹਨ। ਇਸ ਦਾ ਇੱਕ ਹੋਰ ਵੀ ਕਾਰਨ ਹੈ ਕਿ ਕਈ ਫ਼ਿਲਮਾਂ ਤੇ ਟੀਵੀ ਸ਼ੋਅਜ਼ ਵਿਚ ਦਿਖਾਇਆਂ ਜਾਂਦਾ ਹੈ ਕਿ ਸ਼ਰਾਬ ਵਧੀਆ ਮਹਿਸੂਸ ਕਰਵਾਉਂਦੀ ਹੈ ਤੇ ਤਣਾਅ ਅਤੇ ਇਕੱਲਤਾ ਤੋਂ ਵੀ ਰਾਹਤ ਦਿੰਦੀ ਹੈ।

-PTCNews

Related Post