ਕਾਂਗਰਸ ਨੇਤਾ ਗੁਰਦਾਸ ਕਾਮਤ ਦਾ ਹੋਇਆ ਦਿਹਾਂਤ 

By  Joshi August 22nd 2018 11:02 AM

ਕਾਂਗਰਸ ਨੇਤਾ ਗੁਰਦਾਸ ਕਾਮਤ ਦਾ ਹੋਇਆ ਦਿਹਾਂਤ

ਕਾਂਗਰਸ ਦੇ ਸੀਨੀਅਰ ਨੇਤਾ ਗੁਰਦਾਸ ਕਾਮਤ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ ਹੈ।

ਉਹ 63 ਸਾਲ ਦੇ ਸਨ।

ਸਾਬਕਾ ਕੇਂਦਰੀ ਮੰਤਰੀ ਦਾ ਦਿੱਲੀ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ, ਜਿੱਥੇ ਉਹ ਆਪਣਾ ਇਲਾਜ ਕਰਵਾ ਰਹੇ ਸਨ।

ਕਾਮਤ 2009 ਵਿਚ ਮੁੰਬਈ ਉੱਤਰੀ ਪੱਛਮੀ ਹਲਕੇ ਲਈ ਸੰਸਦ ਮੈਂਬਰ ਅਤੇ 1984, 1991, 1998 ਅਤੇ 2004 ਵਿਚ ਮੁੰਬਈ ਉੱਤਰ ਪੂਰਬੀ ਹਲਕੇ ਤੋਂ ਸੰਸਦ ਮੈਂਬਰ ਰਹੇ ਸਨ।

ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਸਨ ਅਤੇ 2009 ਤੋਂ 2011 ਤਕ ਸੇਵਾ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦਾ ਵਾਧੂ ਚਾਰਜ ਸੰਭਾਲ ਰਹੇ ਸਨ। ਜੁਲਾਈ 2011 ਵਿਚ ਉਨ੍ਹਾਂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਉਹ ਮੁੰਬਈ ਰੀਜਨਲ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਸਨ।

ਪੇਸ਼ੇ ਵਜੋਂ ਇਕ ਐਡਵੋਕੇਟ, ਕਾਮਤ ਮੁੰਬਈ ਦੇ ਆਰ ਪੋਡਰ ਕਾਲਜ ਤੋਂ ਇਕ ਕਾਮਰਸ ਗ੍ਰੈਜੂਏਟ ਸਨ ਅਤੇ ਉਹਨਾਂ ਨੇ ਇੱਥੇ ਸਰਕਾਰੀ ਲਾਅ ਕਾਲਜ ਦੀ ਕਾਨੂੰਨ ਦੀ ਡਿਗਰੀ ਵੀ ਕੀਤੀ ਸੀ।

—PTC News

Related Post