Mon, May 6, 2024
Whatsapp

ਇੱਕ ਹਸਪਤਾਲ 'ਚ ਅਨੌਖਾ ਕਾਰਨਾਮਾ ,16 ਨਰਸਾਂ ਇੱਕਠੀਆਂ ਹੋਈਆਂ ਗਰਭਵਤੀ

Written by  Shanker Badra -- August 21st 2018 08:41 PM -- Updated: August 21st 2018 08:42 PM
ਇੱਕ ਹਸਪਤਾਲ 'ਚ ਅਨੌਖਾ ਕਾਰਨਾਮਾ ,16 ਨਰਸਾਂ ਇੱਕਠੀਆਂ ਹੋਈਆਂ ਗਰਭਵਤੀ

ਇੱਕ ਹਸਪਤਾਲ 'ਚ ਅਨੌਖਾ ਕਾਰਨਾਮਾ ,16 ਨਰਸਾਂ ਇੱਕਠੀਆਂ ਹੋਈਆਂ ਗਰਭਵਤੀ

ਇੱਕ ਹਸਪਤਾਲ 'ਚ ਅਨੌਖਾ ਕਾਰਨਾਮਾ ,16 ਨਰਸਾਂ ਇੱਕਠੀਆਂ ਹੋਈਆਂ ਗਰਭਵਤੀ:ਅਮਰੀਕਾ ਦੇ ਐਰੀਜ਼ੋਨਾ ਦੇ ਇੱਕ ਹਸਪਤਾਲ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ।ਹਸਪਤਾਲ ਦੇ ਸਘਨ ਕੇਅਰ ਕੇਂਦਰ (ਆਈਸੀਯੂ) 'ਚ ਕੰਮ ਕਰਨ ਵਾਲੀਆਂ 16 ਨਰਸਾਂ ਇੱਕਠੀਆਂ ਹੀ ਗਰਭਵਤੀ ਹੋ ਗਈਆਂ ਹਨ।ਇਹ ਸਾਰੀਆਂ ਨਰਸਾਂ ਮੇਸਾ ਖੇਤਰ ਦੇ ਬੈਨਰ ਡੇਸਰਟ ਮੈਡੀਕਲ ਸੈਂਟਰ ਵਿੱਚ ਇੱਕਠੀਆਂ ਕੰਮ ਕਰਦੀਆਂ ਹਨ ਜੋ ਕਿ ਫਿਨਿਕਸ ਤੋਂ 20 ਮੀਲ ਦੂਰ ਹੈ।ਇਹ ਨਰਸਾਂ ਅਕਤੂਬਰ ਤੋਂ ਜਨਵਰੀ ਵਿਚਕਾਰ ਆਪਣੇ ਬੱਚਿਆਂ ਨੂੰ ਜਨਮ ਦੇਣਗੀਆਂ। ਜਾਣਕਾਰੀ ਮੁਤਾਬਕ ਇਨ੍ਹਾਂ ਸਾਰੀਆਂ ਨਰਸਾਂ ਨੂੰ ਇੱਕ-ਦੂਜੇ ਦੇ ਗਰਭਵਤੀ ਹੋਣ ਬਾਰੇ ਓਦੋਂ ਪਤਾ ਲੱਗਾ ਜਦੋਂ ਉਹ ਹਸਪਤਾਲ ਦੀਆਂ ਗਰਭਵਤੀ ਔਰਤਾਂ ਨਾਲ ਇੱਕ ਫ਼ੇਸਬੁੱਕ ਗਰੁੱਪ ਵਿੱਚ ਸ਼ਾਮਲ ਹੋਈਆਂ ਸਨ।ਇਸ ਦੌਰਾਨ ਇੱਕ ਗਰਭਵਤੀ ਨਰਸ ਰੋਸ਼ੇਲ ਸ਼ੇਰਮੇਨ ਨੇ ਦੱਸਿਆ ਕਿ ਜਦ ਤੱਕ ਕਿ ਉਹ ਇੱਕ ਫ਼ੇਸਬੁੱਕ ਗਰੁੱਪ ਨਾਲ ਨਹੀਂ ਜੁੜੀਆਂ ਸਨ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਉਹ ਸਾਰੀਆਂ ਗਰਭਵਤੀ ਹਨ। ਜ਼ਿਕਰਯੋਗ ਹੈ ਕਿ ਹੁਣ ਇਹ ਸਾਰੀਆਂ ਨਰਸਾਂ ਜਣੇਪਾ ਛੁੱਟੀ 'ਤੇ ਜਾਣ ਦੀ ਤਿਆਰੀ ਵਿੱਚ ਹਨ।ਦੂਜੇ ਪਾਸੇ ਹਸਪਤਾਲ ਵਿਚ ਸਟਾਫ਼ ਘੱਟਣ ਦੀ ਸਮੱਸਿਆ ਖੜੀ ਹੋ ਗਈ ਹੈ ਪਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਇਸ ਦੀ ਪਲਾਨਿੰਗ ਕਰ ਰਹੀਆਂ ਸਨ। -PTCNews


Top News view more...

Latest News view more...