ਪ੍ਰਿਅੰਕਾ ਗਾਂਧੀ ਨੂੰ ਸਕੂਟਰੀ 'ਤੇ ਬਿਠਾਉਣਾ ਕਾਂਗਰਸੀ ਆਗੂ ਨੂੰ ਪਿਆ ਮਹਿੰਗਾ ,ਪੁਲਿਸ ਨੇ ਕੱਟਿਆ 6100 ਰੁਪਏ ਚਲਾਨ

By  Shanker Badra December 30th 2019 12:16 PM

ਪ੍ਰਿਅੰਕਾ ਗਾਂਧੀ ਨੂੰ ਸਕੂਟਰੀ 'ਤੇ ਬਿਠਾਉਣਾ ਕਾਂਗਰਸੀ ਆਗੂ ਨੂੰ ਪਿਆ ਮਹਿੰਗਾ ,ਪੁਲਿਸ ਨੇ ਕੱਟਿਆ 6100 ਰੁਪਏ ਚਲਾਨ:ਲਖਨਊ : ਲਖਨਊ 'ਚ ਇੱਕ ਕਾਂਗਰਸੀ ਆਗੂ ਨੂੰ ਅਪਣੀ ਸਕੂਟਰੀ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾਂ ਨੂੰ ਬਿਠਾਉਣਾ ਉਸ ਸਮੇਂ ਮਹਿੰਗਾ ਪੈ ਗਿਆ ,ਜਦੋਂ ਪੁਲਿਸ ਨੇ ਉਸ ਦੇ ਹੱਥ 6100 ਰੁਪਏ ਚਲਾਨ ਕੱਟ ਕੇ ਫ਼ੜਾ ਦਿੱਤਾ।ਦੱਸਿਆ ਜਾਂਦਾ ਹੈ ਕਿ ਸਕੂਟਰੀ ਚਲਾਉਣ ਵਾਲੇ ਵਿਧਾਇਕ ਧੀਰਜ ਗੁੱਜਰ ਅਤੇ ਪ੍ਰਿਅੰਕਾ ਗਾਂਧੀ ਦੋਹਾਂ ਨੇ ਹੈਲਮੇਟ ਨਹੀਂ ਪਾਇਆ ਸੀ। ਇਸ ਕਾਰਨ ਪੁਲਿਸ ਨੇ ਉਨ੍ਹਾਂ ਦਾ 6100 ਰੁਪਏ ਦਾ ਚਲਾਨ ਕੱਟ ਦਿਤਾ ਹੈ।

Congress leader two-wheeler ride to Priyanka Gandhi fined Rs 6000 for traffic violations ਪ੍ਰਿਅੰਕਾ ਗਾਂਧੀ ਨੂੰ ਸਕੂਟਰੀ 'ਤੇ ਬਿਠਾਉਣਾ ਕਾਂਗਰਸੀ ਆਗੂ ਨੂੰ ਪਿਆ ਮਹਿੰਗਾ ,ਪੁਲਿਸ ਨੇ ਕੱਟਿਆ 6100 ਰੁਪਏ ਚਲਾਨ

ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਧੀਰਜ ਗੁੱਜਰ ਦੀ ਸਕੂਟਰੀ 'ਤੇ ਸਵਾਰ ਹੋ ਕੇ ਪ੍ਰਿਅੰਕਾ ਗਾਂਧੀ ਸ਼ਨਿੱਚਰਵਾਰ ਦੀ ਸ਼ਾਮ ਸਾਬਕਾ ਆਈਪੀਐਸ ਐਸ.ਆਰ. ਦਾਰਾਪੁਰੀ ਦੇ ਘਰ ਗਏ ਸਨ। ਦਾਰਾਪੁਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ।

 Congress leader two-wheeler ride to Priyanka Gandhi fined Rs 6000 for traffic violations ਪ੍ਰਿਅੰਕਾ ਗਾਂਧੀ ਨੂੰ ਸਕੂਟਰੀ 'ਤੇ ਬਿਠਾਉਣਾ ਕਾਂਗਰਸੀ ਆਗੂ ਨੂੰ ਪਿਆ ਮਹਿੰਗਾ ,ਪੁਲਿਸ ਨੇ ਕੱਟਿਆ 6100 ਰੁਪਏ ਚਲਾਨ

ਜ਼ਿਕਰਯੋਗ ਹੈ ਕਿ ਪ੍ਰਿਅੰਕਾ ਗਾਂਧੀ ਸ਼ਨਿੱਚਰਵਾਰ ਨੂੰ ਐਸ.ਆਰ. ਦਾਰਾਪੁਰੀ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ ਪਰ ਲੋਹੀਆ ਪਾਰਕ ਨੇੜੇ ਪੁਲਿਸ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਦਿੱਤਾ ਅਤੇ ਅੱਗੇ ਜਾਣ ਦੀ ਮਨਜੂਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਆਪਣੀ ਗੱਡੀਉੱਥੇ ਹੀ ਛੱਡ ਦਿੱਤੀ ਅਤੇ ਪੈਦਲ ਅੱਗੇ ਵੱਧ ਗਈ। ਉਨ੍ਹਾਂ ਨਾਲ ਮੌਜੂਦ ਕਾਂਗਰਸੀ ਆਗੂ ਤੇ ਵਰਕਰ ਪਿੱਛੇ-ਪਿੱਛੇ ਚੱਲ ਪਏ।

Congress leader two-wheeler ride to Priyanka Gandhi fined Rs 6000 for traffic violations ਪ੍ਰਿਅੰਕਾ ਗਾਂਧੀ ਨੂੰ ਸਕੂਟਰੀ 'ਤੇ ਬਿਠਾਉਣਾ ਕਾਂਗਰਸੀ ਆਗੂ ਨੂੰ ਪਿਆ ਮਹਿੰਗਾ ,ਪੁਲਿਸ ਨੇ ਕੱਟਿਆ 6100 ਰੁਪਏ ਚਲਾਨ

ਇਸ ਦੌਰਾਨ ਲਗਭਗ 150 ਮੀਟਰ ਚੱਲਣ ਤੋਂ ਬਾਅਦ ਜਦੋਂ ਪ੍ਰਿਅੰਕਾ ਹਾਈਕੋਰਟ ਦੇ ਪੁੱਲ ਨੇੜੇ ਪਹੁੰਚੀ ਤਾਂ ਵਿਧਾਇਕ ਧੀਰਜ ਗੁੱਜਰ ਸਕੂਟੀ ਲੈ ਕੇ ਆ ਗਏ। ਪ੍ਰਿਅੰਕਾ ਤੁਰੰਤ ਉਨ੍ਹਾਂ ਦੇ ਪਿੱਛੇ ਬੈਠ ਗਈ ਅਤੇ ਦੋਵੇਂ ਆਗੂ ਤੇਜ਼ੀ ਨਾਲ ਉੱਥੋਂ ਅੱਗੇ ਚਲੇ ਗਏ। ਪ੍ਰਿਅੰਕਾ ਦੇ ਪਿੱਛੇ-ਪਿੱਛੇ ਪੁਲਿਸ ਦੀ ਪੂਰੀ ਟੀਮ ਐਸ.ਆਰ. ਦਾਰਾਪੁਰੀ ਦੇ ਘਰ ਆ ਗਈ। ਦਾਰਾਪੁਰੀ ਦੇ ਘਰ ਕੁੱਝ ਦੇਰ ਸਮਾਂ ਬਿਤਾਉਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਆਪਣੀ ਗੱਡੀ ਨਾਲ ਵਾਪਸ ਪਰਤ ਗਈ।

-PTCNews

Related Post