"ਕੋਈ ਵੀ ਕਾਂਗਰਸੀ ਇਸ ਘਰ 'ਚ ਵੋਟ ਮੰਗਣ ਨਾ ਆਵੇ ਕਿਉਂਕਿ ਇਹ ਇੱਕ ਅਧਿਆਪਕ ਦਾ ਘਰ ਹੈ", ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

By  Jashan A April 21st 2019 08:39 PM -- Updated: May 15th 2019 04:04 PM

"ਕੋਈ ਵੀ ਕਾਂਗਰਸੀ ਇਸ ਘਰ 'ਚ ਵੋਟ ਮੰਗਣ ਨਾ ਆਵੇ ਕਿਉਂਕਿ ਇਹ ਇੱਕ ਅਧਿਆਪਕ ਦਾ ਘਰ ਹੈ", ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ,ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਚੋਣਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਵੋਟਰਾਂ ਵੀ ਕਾਫੀ ਉਤਸੁਕਤਾ ਹੈ।

pic "ਕੋਈ ਵੀ ਕਾਂਗਰਸੀ ਇਸ ਘਰ 'ਚ ਵੋਟ ਮੰਗਣ ਨਾ ਆਵੇ ਕਿਉਂਕਿ ਇਹ ਇੱਕ ਅਧਿਆਪਕ ਦਾ ਘਰ ਹੈ", ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

ਚੋਣਾਂ ਦੌਰਾਨ ਕਈ ਵਾਰ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਦੇਖ ਸਭ ਹੈਰਾਨ ਹੋ ਜਾਂਦੇ ਹਨ। ਇਸ ਵਾਰ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਪੰਜਾਬ ਦੀ ਮੌਜੂਦਾ ਸਰਕਾਰ ਯਾਨੀ ਕਿ ਕਾਂਗਰਸ ਸਰਕਾਰ ਦਾ ਬਾਈਕਾਟ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ:ਪਟਿਆਲਾ-ਸਰਹਿੰਦ ਰੋਡ ‘ਤੇ ਆਟੋ ਤੇ ਅਲਟੋ ਕਾਰ ਦੀ ਹੋਈ ਭਿਆਨਕ ਟੱਕਰ, ਮੌਕੇ ‘ਤੇ 2 ਔਰਤਾਂ ਦੀ ਮੌਤ

pic "ਕੋਈ ਵੀ ਕਾਂਗਰਸੀ ਇਸ ਘਰ 'ਚ ਵੋਟ ਮੰਗਣ ਨਾ ਆਵੇ ਕਿਉਂਕਿ ਇਹ ਇੱਕ ਅਧਿਆਪਕ ਦਾ ਘਰ ਹੈ", ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ ਅਧਿਆਪਕਾਂ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਤਸਵੀਰਾਂ 'ਚ ਲਿਖਿਆ ਗਿਆ ਹੈ ਕਿ ਕੋਈ ਵੀ ਕਾਂਗਰਸੀ ਇਸ ਘਰ 'ਚ ਵੋਟ ਮੰਗਣ ਨਾ ਆਵੇ ਕਿਉਂਕਿ ਇਹ ਇੱਕ ਅਧਿਆਪਕ ਦਾ ਘਰ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਧਿਆਪਕ ਵਰਗ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੈ ਅਤੇ ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ।

pic "ਕੋਈ ਵੀ ਕਾਂਗਰਸੀ ਇਸ ਘਰ 'ਚ ਵੋਟ ਮੰਗਣ ਨਾ ਆਵੇ ਕਿਉਂਕਿ ਇਹ ਇੱਕ ਅਧਿਆਪਕ ਦਾ ਘਰ ਹੈ", ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨੇ ਜਾਨ ਨੂੰ ਲੈ ਕੇ ਅਧਿਆਪਕ ਵਰਗ ਆਉਣ ਵਾਲੀਆਂ ਚੋਣਾਂ 'ਚ ਪੰਜਾਬ ਸਰਕਾਰ ਦਾ ਬਾਈਕਾਟ ਕਰ ਰਿਹਾ ਹੈ।ਜ਼ਿਕਰ ਏ ਖਾਸ ਹੈ ਕਿ ਕਾਂਗਰਸ ਦੀਆਂ ਲੋਕਾਂ ਪ੍ਰਤੀ ਮਾੜੀਆ ਨੀਤੀਆਂ ਤੋਂ ਹੁਣ ਸਭ ਜਾਣੂ ਹੋ ਗਏ ਹਨ। ਜਿਸ ਦੌਰਾਨ ਲੋਕਾਂ ਵੱਲੋਂ ਲਗਾਤਰ ਪੰਜਾਬ ਸਰਕਾਰ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ।

-PTC News

Related Post