ਲਗਾਤਾਰ ਤੀਜੇ ਮਹੀਨੇ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ ,ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

By  Shanker Badra November 1st 2019 03:18 PM

ਲਗਾਤਾਰ ਤੀਜੇ ਮਹੀਨੇ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ ,ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ:ਨਵੀਂ ਦਿੱਲੀ : ਦੇਸ਼ ਦੀਆਂ ਤੇਲ ਕੰਪਨੀਆਂ ਨੇ 1 ਨਵੰਬਰ ਤੋਂ ਐੱਲਪੀਜੀ ਸਿਲੰਡਰਾਂ ਦੀ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ ਥੋੜ੍ਹਾ ਨਹੀਂ ਬਲਕਿ ਬਹੁਤ ਜ਼ਿਆਦਾ ਹੋਇਆ ਹੈ ,ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਘੇਰਲੂ ਗੈਸ ਸਿਲੰਡਰ ਦੇ ਕੀਮਤਾਂ 'ਚ ਵਾਧਾ ਕੀਤਾ ਹੈ।

Constantly Third month kitchen gas cylinder Prices increase Announcement ਲਗਾਤਾਰ ਤੀਜੇ ਮਹੀਨੇ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ ,ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

ਦਿੱਲੀ 'ਚ ਪਹਿਲੀ ਨਵੰਬਰ ਤੋਂ 14.2 ਕਿਲੋਗ੍ਰਾਮ ਵਜ਼ਨ ਵਾਲੇ ਸਿਲੰਡਰ ਦੀ ਕੀਮਤ ਵਿੱਚ 76 ਰੁਪਏ 50 ਪੈਸੇ ਦਾ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਜਿਸ ਕਰਕੇ ਹੁਣ ਸਿਲੰਡਰ ਅੱਜ ਤੋਂ 681.50 ਰੁਪਏ 'ਚ ਮਿਲੇਗਾ। ਪਿਛਲੇ ਮਹੀਨੇ ਤਕ ਇਹ 605 ਰੁਪਏ 'ਚ ਮਿਲ ਰਿਹਾ ਸੀ।

Constantly Third month kitchen gas cylinder Prices increase Announcement ਲਗਾਤਾਰ ਤੀਜੇ ਮਹੀਨੇ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ ,ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

ਦਿੱਲੀ ’ਚ 19 ਕਿਲੋਗ੍ਰਾਮ ਵਾਲੇ ਵਪਾਰਕ ਗੈਸ ਸਿਲੰਡਰ ਦੀ ਕੀਮਤ 119 ਰੁਪਏ ਵਧ ਗਈ ਹੈ। ਦਿੱਲੀ ’ਚ ਹੁਣ ਇਹ ਸਿਲੰਡਰ 1,204 ਰੁਪਏ ਦਾ ਮਿਲੇਗਾ। ਬੀਤੇ ਅਕਤੂਬਰ ਮਹੀਨੇ ਇਸ ਸਿਲੰਡਰ ਦੀ ਕੀਮਤ 1,085 ਰੁਪਏ ਸੀ।ਓਧਰਪੰਜ ਕਿਲੋਗ੍ਰਾਮ ਵਾਲੇ ਛੋਟੇ ਗੈਸ ਸਿਲੰਡਰ ਦੀ ਕੀਮਤ ਵੀ ਵਧ ਕੇ ਹੁਣ 264 ਰੁਪਏ 50 ਪੈਸੇ ਹੋ ਗਈ ਹੈ।

Constantly Third month kitchen gas cylinder Prices increase Announcement ਲਗਾਤਾਰ ਤੀਜੇ ਮਹੀਨੇ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ ,ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

ਦੱਸ ਦੇਈਏ ਕਿ ਇਹ ਲਗਾਤਾਰ ਤੀਜਾ ਮਹੀਨਾ ਹੈ, ਜਦੋਂ ਤੇਲ ਕੰਪਨੀਆਂ ਨੇ ਐੱਲਪੀਜੀ ਸਿਲੰਡਰਾਂ ਦੀ ਕੀਮਤਾਂ 'ਚ ਵਾਧਾ ਕੀਤਾ ਹੈ। ਦਿੱਲੀ 'ਚ  ਸਤੰਬਰ ਮਹੀਨੇ ਦੌਰਾਨ ਗੈਸ ਸਿਲੰਡਰ 590 ਰੁਪਏ 'ਚ ਮਿਲ ਰਿਹਾ ਸੀ ਅਤੇ ਅਕਤੂਬਰ 'ਚ ਇਹ ਵੱਧ ਕੇ 605 ਰੁਪਏ ਹੋ ਗਿਆ। ਇਸ ਦੌਰਾਨ ਪਿਛਲੇ ਤਿੰਨ ਮਹੀਨਿਆਂ 'ਚ ਐੱਲਪੀਜੀ ਸਿਲੰਡਰਾਂ ਦੀ ਕੀਮਤ 105 ਰੁਪਏ ਵੱਧ ਗਈ ਹੈ।

-PTCNews

Related Post