ਕੀ ਹੁਣ ਚੰਡੀਗੜ੍ਹ ’ਚ ਹੋਣਗੇ ਸੀਰੀਅਲ ਬੰਬ ਬਲਾਸਟ ?, ਵਿਅਕਤੀ ਨੇ ਫੋਨ ਕਰਕੇ ਦਿੱਤੀ ਧਮਕੀ !

By  Riya Bawa December 26th 2021 03:36 PM -- Updated: December 26th 2021 06:08 PM

ਚੰਡੀਗੜ੍ਹ: ਬੀਤੇ ਵੀਰਵਾਰ ਨੂੰ ਲੁਧਿਆਣਾ 'ਚ ਹੋਏ ਬੰਬ ਧਮਾਕੇ ਤੋਂ  ਬਾਅਦ ਪੂਰੇ ਸੂਬੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਹਾਲਾਂਕਿ ਪੰਜਾਬ ਪੁਲਿਸ ਨੇ 24 ਘੰਟਿਆਂ 'ਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਤੇ ਮੁੱਖ ਮੁਲਜ਼ਮ ਦੀ ਪਹਿਚਾਣ ਕਰ ਲਈ ਹੈ। ਪਰ ਧਮਾਕੇ ਤੋਂ ਬਾਅਦ ਸੂਬੇ ਨੂੰ ਅਲਰਟ ਮੋਡ 'ਤੇ ਕਰ ਦਿੱਤਾ ਗਿਆ।

ਪਰ ਬਾਵਜੂਦ ਇਸ ਦੇ ਇਕ ਵਿਅਕਤੀ ਨੇ ਚੰਡੀਗੜ੍ਹ ਅਤੇ ਲੁਧਿਆਣਾ ਪੁਲਿਸ ਦੀ ਨੀਂਦ ਉਡਾ ਦਿੱਤੀ।ਦਰਅਸਲ ਇਕ ਵਿਅਕਤੀ ਨੇ ਚੰਡੀਗੜ੍ਹ ਕੰਟਰੋਲ ਰੂਮ (ਡਾਇਲ 112) ’ਤੇ ਕਾਲ ਕਰਕੇ ਕਿਹਾ ਕਿ ਲੁਧਿਆਣਾ ਦੀ ਅਲਾਦਲ ਵਿਚ ਬੰਬ ਬਲਾਸਟ ਹੋਇਆ ਹੈ, ਹੁਣ ਚੰਡੀਗੜ੍ਹ ’ਚ ਸੀਰੀਅਲ ਬੰਬ ਧਮਾਕੇ ਹੋਣਗੇ।

ਹੋਰ ਪੜ੍ਹੋ: ਕਾਂਗਰਸ 'ਤੇ ਮੁੜ ਵਰ੍ਹੇ ਜਸਵੀਰ ਸਿੰਘ ਗੜ੍ਹੀ, ਕਿਹਾ- ਚੰਨੀ ਨੂੰ ਮੁੱਖ ਮੰਤਰੀ ਚਿਹਰਾ ਨਾ ਐਲਾਨ ਕੇ ਦਲਿਤਾਂ ਨਾਲ ਕੀਤਾ ਧੋਖਾ

ਹਾਲਾਂਕਿ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪੁਲਿਸ ਨੇ ਨੰਬਰ ਨੂੰ ਟਰੇਸ ਕਰਦੇ ਹੋਏ ਪੁਲਿਸ ਟਿੱਬਾ ਦੇ ਇਲਾਕੇ ’ਚ ਪੁੱਜ ਗਈ, ਜਿੱਥੇ ਸ਼ਨੀਵਾਰ ਨੂੰ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਫੜੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਚੰਦਰਲੋਕ ਕਾਲੋਨੀ ਦਾ ਰਾਜੀਵ ਕੁਮਾਰ ਪੱਪੂ ਹੈ, ਜਿਸ ਨੇ ਸ਼ਰਾਬ ਦੇ ਨਸ਼ੇ ਵਿਚ ਦਹਿਸ਼ਤ ਫੈਲਾਉਣ ਲਈ ਕਾਲ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਬੰਬ ਧਮਾਕੇ 'ਚ 1 ਵਿਅਕਤੀ ਦੀ ਮੌਤ ਹੋ ਗਈ ਹੈ ਤੇ 6 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ 'ਚ ਇਲਾਜ਼ ਚੱਲ ਰਿਹਾ ਹੈ।

 -PTC News

Related Post