ਲਾਕਡਾਊਨ ਦੌਰਾਨ ਕੁੜੀ ਨੂੰ ਸ਼ਿਮਲਾ ਛੱਡਣ ਗਿਆ ਪੁਲਿਸ ਮੁਲਾਜ਼ਮ, ਚੰਡੀਗੜ੍ਹ ਪੁਲਿਸ ਨੇ ਕੀਤੀ ਵੱਡੀ ਕਾਰਵਾਈ

By  Shanker Badra April 21st 2020 12:57 PM

ਲਾਕਡਾਊਨ ਦੌਰਾਨ ਕੁੜੀ ਨੂੰ ਸ਼ਿਮਲਾ ਛੱਡਣ ਗਿਆ ਪੁਲਿਸ ਮੁਲਾਜ਼ਮ, ਚੰਡੀਗੜ੍ਹ ਪੁਲਿਸ ਨੇ ਕੀਤੀ ਵੱਡੀ ਕਾਰਵਾਈ:ਚੰਡੀਗੜ੍ਹ : ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਤਰਥੱਲੀ ਮਚਾਈ ਹੋਈ ਹੈ। ਜਿਸ ਕਰਕੇ ਪੂਰੇ ਭਾਰਤ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਨੂੰ 3 ਮਈ ਤੱਕ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕਰ ਰਹੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪੂਰੇ ਸ਼ਹਿਰ 'ਚ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਹੈ।

ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਕਾਰਨ ਇਸ ਵੇਲੇ ਇਕ ਸੂਬੇ ਤੋਂ ਦੂਜੇ ਸੂਬੇ 'ਚ ਜਾਣ 'ਤੇ ਰੋਕ ਲਗਾਈ ਹੋਈ ਹੈ। ਅਜਿਹੇ 'ਚ ਚੰਡੀਗੜ੍ਹ ਪੁਲਿਸ ਦਾ ਇਕ ਹੋਰ ਮੁਲਾਜ਼ਮ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਫੜਿਆ ਗਿਆ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਹੈ।

ਦਰਅਸਲ 'ਚ ਚੰਡੀਗੜ੍ਹ ਪੁਲਿਸ 'ਚ ਤਾਇਨਾਤ ਕਾਂਸਟੇਬਲ ਮੁਕੇਸ਼ ਕੁਮਾਰ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਇੱਕ ਕੁੜੀ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਬੀਤੇ ਸ਼ਨਿਚਵਾਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਛੱਡਣ ਲਈ ਚਲਾ ਗਿਆ। ਇਸ ਦੌਰਾਨ ਚੰਡੀਗੜ੍ਹ ਤੋਂ ਲੈ ਕੇ ਸੋਲਨ ਤੱਕ ਕਈ ਨਾਕੇ ਵੀ ਲੱਗੇ ਹੋਏ ਸਨ ਪਰ ਇਸ ਦੇ ਬਾਵਜੂਦ ਉਕਤ ਪੁਲਿਸ ਮੁਲਾਜ਼ਮ ਲੜਕੀ ਨੂੰ ਚੋਰੀ-ਚੋਰੀ ਕੰਡਾਘਾਟ ਤੱਕ ਲੈ ਕੇ ਪਹੁੰਚ ਗਿਆ,ਜਿਥੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।

ਜਦੋਂ ਸ਼ਨਿਚਰਵਾਰ ਦੁਪਹਿਰ ਲੱਗਭੱਗ ਤਿੰਨ ਵਜੇ ਸੋਲਨ ਵੱਲੋਂ ਕਾਂਸਟੇਬਲ ਮੁਕੇਸ਼ ਕੁਮਾਰ ਇੱਕ ਲੜਕੀ ਨੂੰ ਮੋਟਰਸਾਈਕਲ 'ਤੇ ਲੈ ਕੇ ਆਇਆ ਸੀ। ਕੰਡਾਘਾਟ ਬੱਸ ਅੱਡੇ 'ਤੇ ਲੱਗੇ ਨਾਕੇ ਨੂੰ ਵੇਖ ਕੇ ਲੜਕੀ ਨੂੰ ਨਾਕੇ ਤੋਂ ਕੁਝ ਪਿੱਛੇ ਹੀ ਲਾਹ ਕੇ ਮੋਟਰਸਾਈਕਲ ਸੋਲਨ ਵੱਲ ਮੋੜ ਕੇ ਚਲਾ ਗਿਆ ਪਰ ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਇਹ ਸਾਰਾ ਕੁਝ ਵੇਖ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੋਟਰਸਾਈਕਲ ਦਾ ਪਿੱਛਾ ਕਰਦੇ ਹੋਏ ਉਕਤ ਪੁਲਿਸ ਮੁਲਾਜ਼ਮ ਨੂੰ ਫੜ ਲਿਆ।

ਇਸ ਦੌਰਾਨ ਪੁੱਛ-ਪੜਤਾਲ 'ਚ ਪਤਾ ਲੱਗਾ ਕਿ ਮੁਕੇਸ਼ ਚੰਡੀਗੜ੍ਹ ਪੁਲਿਸ 'ਚ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਹੈ ਅਤੇ ਲੜਕੀ ਨੂੰ ਸ਼ਿਮਲਾ ਛੱਡਣ ਜਾ ਰਿਹਾ ਸੀ। ਕਾਂਸਟੇਬਲ ਮੁਕੇਸ਼ ਸੋਲਨ ਤੱਕ ਜਾਂਦੇ ਜਿੰਨੇ ਵੀ ਨਾਕੇ ਲੱਗੇ ਹੋਏ ਸਨ,ਉਨ੍ਹਾਂ ਨੂੰ ਵੇਖ ਕੇ ਲੜਕੀ ਨੂੰ ਨਾਕੇ ਤੋਂ ਪਹਿਲਾਂ ਲਾਹ ਦਿੰਦਾ ਸੀ। ਜਦੋਂ ਲੜਕੀ ਨਾਕੇ ਤੋਂ ਲੰਘ ਜਾਂਦੀ ਸੀ ਤਾਂ ਉਹ ਪਿੱਛੋਂ ਦੀ ਆ ਜਾਂਦਾ ਸੀ। ਇਸ ਦ ਸੂਚਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਸਸਪੈਂਡ ਕਰ ਕੇ ਉਸ ਖ਼ਿਲਾਫ਼ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

-PTCNews

Related Post