ਚੰਡੀਗੜ੍ਹ: ਮਾਲੀ ਦੇ ਪਰਿਵਾਰ ਤੇ ਬਿਊਟੀ ਪਾਰਲਰ ਦੀ ਮਾਲਕਣ ਨੂੰ ਘਰ 'ਚ ਰਹਿਣ ਦੇ ਦਿੱਤੇ ਹੁਕਮ

By  Jashan A March 20th 2020 08:26 PM -- Updated: March 20th 2020 08:29 PM

ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦਾ ਅਸਰ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ 'ਚ ਹੁਣ ਤੱਕ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਪਹਿਲਾ ਮਾਮਲਾ ਤਾਂ ਇੰਗਲੈਂਡ ਤੋਂ ਪਰਤੀ ਲੜਕੀ ਦਾ ਸਾਹਮਣੇ ਆਇਆ ਸੀ। ਇਸ ਮਹਿਲਾ ਦੇ ਸੰਪਰਕ 'ਚ ਆਈ ਉਸ ਦੀ ਮਾਂ, ਭਰਾ ਤੇ ਕੁਕ ਵੀ ਕੋਰੋਨਾ ਵਾਇਰਸ਼ ਦਾ ਸ਼ਿਕਾਰ ਹੋ ਚੁਕੇ ਹਨ।

ਲੜਕੀ ਦੀ ਰਿਪੋਰਟ ਪਾਜ਼ਿਟਿਵ ਆਉਣ ਕਾਰਨ ਪ੍ਰਸ਼ਾਸਨ ਵੱਲੋਂ ਮਾਲੀ ਦਾ ਪਰਿਵਾਰ ਤੇ ਬਿਊਟੀ ਪਾਰਲਰ ਚਲਾਉਂਦੀ ਮਹਿਲਾ ਨੂੰ ਵੀ ਉਨ੍ਹਾਂ ਦੇ ਘਰ ਵਿੱਚ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ।

ਹੋਰ ਪੜ੍ਹੋ: ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ-ਹਰਿਆਣਾ ਹਾਈਕੋਰਟ 'ਚ ਕੰਮ ਬੰਦ

ਪ੍ਰਸ਼ਾਸਨ ਵੱਲੋਂ ਕੀਤੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਪੀੜਤ ਲੜਕੀ ਬਿਊਟੀ ਪਾਰਲਰ ਦੀ ਮਾਲਕਣ ਦੇ ਵੀ ਸੰਪਰਕ 'ਚ ਆਈ ਸੀ। ਇਸੇ ਤਰਾਂ ਜਿਹੜਾ ਮਾਲੀ ਲੜਕੀ ਦੀ ਕੋਠੀ 'ਚ ਕੰਮ ਕਰਦਾ ਸੀ ਉਸ ਨੂੰ ਵੀ ਘਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।

ਇਸ ਤੋਂ ਇਲਾਵਾ ਯੂ. ਕੇ. ਤੋਂ ਪਰਤੀ ਇਕ ਦੂਜੀ ਮਹਿਲਾ 'ਚ ਵੀ ਕੋਵਿੰਡ-19 ਦੇ ਲਾਗ ਦੀ ਪੁਸ਼ਟੀ ਹੋਈ ਹੈ।ਉਥੇ ਹੀ ਸ਼ਹਿਰ 'ਚ 5 ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਹੋਣ ਕਾਰਨ ਪ੍ਰਸ਼ਾਸਨ ਨੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੇ ਤਹਿਤ ਕਿਹਾ ਗਿਆ ਹੈ ਕਿ ਹੋਮ ਕੰਨਵਰਨੇਟਾਈਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

-PTC News

Related Post