ਭਾਰਤੀ ਮਹਿਲਾ ਹਾਕੀ ਟੀਮ ਦਾ ਚੀਨ ਦੌਰਾ ਰੱਦ, ਜਾਣੋ ਕੀ ਹੈ ਵਜ੍ਹਾ

By  Jashan A February 7th 2020 06:01 PM

ਨਵੀਂ ਦਿੱਲੀ: ਜਾਨਲੇਵਾ ਕੋਰੋਨਾਵਾਇਰਸ ਨੇ ਚੀਨ 'ਚ ਤਹਿਕਲਾ ਮਚਾਇਆ ਹੋਇਆ ਹੈ, ਜਿਸ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਇਸ ਨੂੰ ਮੱਦੇਨਜ਼ਰ ਰੱਖਦਿਆਂ ਭਾਰਤੀ ਮਹਿਲਾ ਹਾਕੀ ਟੀਮ ਨੂੰ ਆਪਣਾ ਚੀਨ ਦੌਰਾ ਰੱਦ ਕਰਨਾ ਪਿਆ ਅਤੇ ਹੁਣ ਹਾਕੀ ਇੰਡੀਆ ਦੇ ਸਾਹਮਣੇ ਓਲੰਪਿਕ ਦੀ ਤਿਆਰੀ ਲਈ ਬਦਲਵੇਂ ਦੌਰੇ ਦਾ ਆਯੋਜਨ ਦੀ ਮੁਸ਼ਕਲ ਚੁਣੌਤੀ ਹੈ।

Indian women hockey teamਤੁਹਾਨੂੰ ਦੱਸ ਦੇਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ 14 ਤੋਂ 25 ਮਾਰਚ ਤੱਕ ਚੀਨ ਦੌਰੇ 'ਤੇ ਜਾਣਾ ਸੀ, ਪਰ ਇਸ ਭਿਆਨਕ ਬਿਮਾਰੀ ਦੇ ਕਾਰਨ ਭਾਰਤੀ ਟੀਮ ਨੂੰ ਇਹ ਦੌਰਾ ਰੱਦ ਕਰਨਾ ਪਿਆ।

ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਅੱਜ ਕਿਹਾ ਕਿ ''ਸਾਨੂੰ ਚੀਨ ਜਾਣਾ ਸੀ ਪਰ ਵਾਇਰਸ ਕਾਰਨ ਦੌਰਾ ਰੱਦ ਹੋ ਗਿਆ,ਕਈ ਦੂਜੀਆਂ ਟੀਮਾਂ ਵੀ ਉਪਲਬਧ ਨਹੀਂ ਹਨ ਕਿਉਂਕਿ ਉਹ ਪ੍ਰੋ ਹਾਕੀ ਲੀਗ ਖੇਡ ਰਹੀਆਂ ਹਨ।'' ਹਾਕੀ ਇੰਡੀਆ ਅਤੇ ਸਾਡੇ ਕੋਚ ਵਿਵਸਥਾ ਕਰ ਰਹੇ ਹਨ। ਓਲੰਪਿਕ ਦੀਆਂ ਤਿਆਰੀਆਂ ਲਈ ਵੱਡੀਆਂ ਟੀਮਾਂ ਨਾਲ ਖੇਡਣਾ ਜ਼ਰੂਰੀ ਹੈ।

ਹੋਰ ਪੜ੍ਹੋ: ਰੂਪਨਗਰ: ਮਹਿਲਾ ਨੇ ਸਤਲੁਜ ਦਰਿਆ 'ਚ ਮਾਰੀ ਛਾਲ, ਪਰਸ 'ਚੋਂ ਮਿਲਿਆ ਸੁਸਾਈਡ ਨੋਟ

ਰਾਣੀ ਨੇ ਅੱਗੇ ਕਿਹਾ ਕਿ "ਸਾਨੂੰ ਛੇਤੀ ਹੀ ਇਹ ਦੱਸਿਆ ਜਾਵੇਗਾ ਕਿ ਹੁਣ ਅਸੀਂ ਕਿਸ ਦੇਸ਼ ਦੇ ਖਿਲਾਫ ਖੇਡਣਾ ਹੈ। ਹੁਣ ਤੱਕ ਤਾਂ ਸਾਡੇ ਕੋਲ ਇੱਕ ਹਫਤੇ ਦਾ ਸਮਾਂ ਹੈ। ਇਸ ਤੋਂ ਬਾਅਦ ਅਸੀਂ ਚਾਰ ਹਫਤੇ ਦੇ ਟਰੇਨਿੰਗ ਕੈਂਪ 'ਚ ਹਿੱਸਾ ਲਵਾਂਗੇ।

Indian women hockey teamਉਧਰ ਹਾਕੀ ਇੰਡੀਆ ਦੇ ਸੀ.ਈ.ਓ ਦਾ ਕਹਿਣਾ ਹੈ ਕਿ, "ਹਾਕੀ ਇੰਡੀਆ ਨੂੰ ਅਗਲੇ ਹਫਤੇ ਤੱਕ ਨਵੀਂ ਟੀਮ ਜਾਣ ਦੀ ਉਮੀਦ ਹੈ। ਸਾਡੀ ਕੁਝ ਫੈਡਰੇਸ਼ਨ ਦੇ ਨਾਲ ਗੱਲਬਾਤ ਚੱਲ ਰਹੀ ਹੈ, ਹੁਣ ਤੱਕ ਤਾਂ ਇਹ ਜਾਣਕਾਰੀ ਹੈ।

Indian women hockey teamਜ਼ਿਕਰਯੋਗ ਹੈ ਕਿ ਇਸ ਵਾਇਰਸ ਕਾਰਨ ਚੀਨ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਹੁਣ ਤੱਕ 636 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਰੀਬ 32 ਹਜ਼ਾਰ ਲੋਕ ਇਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ।

-PTC News

Related Post