ਹੁਣ ਜਾਨਵਰਾਂ 'ਤੇ ਵੀ ਕੋਰੋਨਾ ਵਾਇਰਸ ਦਾ ਅਸਰ, Coronavirus ਦੀ ਲਪੇਟ 'ਚ ਆਇਆ ਕੁੱਤਾ

By  PTC NEWS March 5th 2020 04:58 PM -- Updated: March 5th 2020 05:05 PM

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ। ਇਸ ਵਾਇਰਸ ਨੇ ਹੁਣ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਦੁਨੀਆ ਭਰ 'ਚ ਤਬਾਹੀ ਮਚਾ ਰਿਹਾ ਕੋਰੋਨਾ ਵਾਇਰਸ ਦਿਨੋਂ-ਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਇਸ ਕਾਰਨ ਹੁਣ ਤਕ ਦੁਨੀਆ ਭਰ 'ਚ 3115 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Coronavirus । Pet Dog Coronavirus । Hong Kong Coronavirus । Breaking News

ਅਜਿਹੀ ਸਥਿਤੀ ਵਿਚ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਵਾਇਰਸ ਮਨੁੱਖ ਤੋਂ ਜਾਨਵਰਾਂ ਤੱਕ ਫੈਲਣ ਦੀ ਖ਼ਬਰ ਸੁਣ ਕੇ ਮਚ ਹੜਕੰਪ ਮਚ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਹੁਣ ਕੋਰੋਨਾ ਵਾਇਰਸ ਦਾ ਪ੍ਰਭਾਵ ਜਾਨਵਰਾਂ ਵਿੱਚ ਵੀ ਦਿਖਾਈ ਦੇ ਰਿਹਾ ਹੈ।

ਹੁਣ ਇਹ ਵਾਇਰਸ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਲਪੇਟ 'ਚ ਲੈ ਰਿਹਾ ਹੈ। ਹਾਂਗਕਾਂਗ 'ਚ ਕੋਰੋਨਾ ਵਾਇਰਸ ਨਾਲ ਪੀੜਤ ਇੱਕ ਪਾਲਤੂ ਕੁੱਤੇ 'ਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। ਮਨੁੱਖਾਂ ਤੋਂ ਜਾਨਵਰਾਂ 'ਚ ਇਸ ਵਾਇਰਸ ਦੇ ਫੈਲਣ ਦਾ ਸ਼ਾਇਦ ਇਹ ਪਹਿਲਾ ਮਾਮਲਾ ਹੈ।

ਇਹ ਪਾਲਤੂ ਕੁੱਤਾ ਕੋਰੋਨਾ ਵਾਇਰਸ ਤੋਂ ਪੀੜਤ 60 ਸਾਲਾ ਔਰਤ ਦਾ ਹੈ। ਬੀਤੇ ਹਫ਼ਤੇ ਇਸ ਕੁੱਤੇ ਦੇ ਸੈਂਪਲ ਲਏ ਗਏ ਸਨ, ਜੋ ਜਾਂਚ ਤੋਂ ਬਾਅਦ ਪਾਜੀਟਿਵ ਪਾਏ ਗਏ ਹਨ। ਕੁੱਤੇ ਨੂੰ ਜਾਨਵਰਾਂ ਦੇ ਕੇਂਦਰ 'ਚ ਵੱਖਰਾ ਰੱਖਿਆ ਗਿਆ ਹੈ। ਸ਼ਹਿਰ ਦੇ ਖੇਤੀਬਾੜੀ, ਮੱਛੀ ਪਾਲਣ ਸੰਭਾਲ ਵਿਭਾਗ(ਏਐਫਸੀਡੀ) ਨੇ ਪਾਮੇਰੀਅਨ ਕੁੱਤੇ ਦੀ ਜਾਂਚ ਕੀਤੀ ਅਤੇ ਉਸ 'ਚ ਵਾਇਰਸ ਦੇ ਲੱਛਣ ਮਿਲੇ ਹਨ।

ਏਐਫਸੀਡੀ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਪਸ਼ੂ ਸਿਹਤ ਵਿਸ਼ਵ ਸੰਗਠਨ ਦੇ ਮਾਹਰ ਕੁੱਤੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਬਾਰੇ ਇੱਕਮਤ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਮਨੁੱਖ ਤੋਂ ਜਾਨਵਰਾਂ ਵਿੱਚ ਵਾਇਰਸ ਫੈਲਣ ਦਾ ਪਹਿਲਾ ਮਾਮਲਾ ਹੈ। ਹਾਂਗਕਾਂਗ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 103 ਮਾਮਲੇ ਸਾਹਮਣੇ ਆਏ ਹਨ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 37 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਓਥੇ 6 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Related Post