ਕੋਰੋਨਾ ਮਾਮਲਿਆਂ ਤੋਂ ਦੇਸ਼ ਨੂੰ ਮਿਲ ਰਹੀ ਰਾਹਤ 76ਵੇਂ ਦਿਨ ਗ੍ਰਾਫ ਡਿੱਗ ਕੇ 59,958 ਤੱਕ ਪਹੁੰਚਿਆ

By  Jagroop Kaur June 15th 2021 10:47 AM

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਘਟਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ ਤਾਜ਼ਾ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ ਦੇਸ਼ ਵਿੱਚ 59,958 ਕੋਰੋਨਾ ਪੌਜ਼ੇਟਿਵ ਦੀ ਪਛਾਣ ਕੀਤੀ ਗਈ। ਇਹ ਅੰਕੜਾ ਪਿਛਲੇ 76 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ 53,237 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਹਾਲਾਂਕਿ, ਕੋਰੋਨਾ ਤੋਂ ਹੋਈਆਂ ਮੌਤਾਂ ਨੇ ਅਜੇ ਵੀ ਚਿੰਤਾ ਖੜ੍ਹੀ ਕੀਤੀ ਹੋਈ ਹੈ।

Read More : ਜਾਣੋ ਕਿਵੇਂ ਪਾ ਸਕਦੇ ਹੋ ਹਰ ਮਹੀਨੇ 42 ਰੁਪਏ ਦੇ ਨਿਵੇਸ਼ ਨਾਲ 1000 ਰੁਪਏ...

ਹਾਲਾਂਕਿ ਕੋਰੋਨਾ ਨਾਲ ਸੰਕ੍ਰਮਿਤ ਲੋਕਾਂ ਦੀਆਂ ਜਾਨਾਂ ਜਾਣ ਦਾ ਸਿਲਸਿਲਾ ਅਜੇ ਜਾਰੀ ਹੈ , ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ, 2,732 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਹਾਲਾਂਕਿ, ਇਹ ਕੁਝ ਰਾਹਤ ਦੀ ਗੱਲ ਹੈ ਕਿ ਇਸ ਸਮੇਂ ਦੌਰਾਨ 1 ਲੱਖ 17 ਹਜ਼ਾਰ 232 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਐਕਟਿਵ ਕੇਸਾਂ ਦੀ ਗਿਣਤੀ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 60,056 ਦੀ ਕਮੀ ਆਈ ਹੈ।Coronavirus update: India records over 11,000 fresh cases for third  straight day, tally reaches 3.32 lakh

Raed More : ਬਿਨਾਂ ਬ੍ਰੇਕਾਂ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਆਮ ਆਦਮੀ ਦੇ…

ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜਿਆਂ ਦੀ ਤਾਂ ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 59,958 ਆਏ ਇਸ ਦੇ ਨਾਲ ਹੀ ਠੀਕ ਹੋਣ ਵਾਲਿਆਂ 'ਚ

ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ: 1.17 ਲੱਖ

ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 2,732

ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 9.08 ਲੱਖ

Related Post