ਨਾਭਾ:ਕੋਰੋਨਾ ਦੇ ਸੰਕਟ 'ਚ ਕੰਮ ਕਰ ਰਹੇ ਸਫ਼ਾਈ ਕਰਮਚਾਰੀ ਦਾ ਫੁੱਲਾਂ ਨਾਲ ਸਵਾਗਤ,ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

By  Shanker Badra April 1st 2020 05:47 PM

ਨਾਭਾ:ਕੋਰੋਨਾ ਦੇ ਸੰਕਟ 'ਚ ਕੰਮ ਕਰ ਰਹੇ ਸਫ਼ਾਈ ਕਰਮਚਾਰੀ ਦਾ ਫੁੱਲਾਂ ਨਾਲ ਸਵਾਗਤ,ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ:ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ 21 ਦਿਨਾਂ ਦੇ ਲਾਕਡਾਊਨ ਦੇ ਵਿਚਕਾਰ ਪੁਲਿਸ, ਡਾਕਟਰ, ਸਫਾਈ ਕਰਮਚਾਰੀ ਤੇ ਹੋਰ ਜ਼ਰੂਰੀ ਸੇਵਾਵਾਂ ਦੇ ਰਹੇ ਲੋਕ ਨਿਰੰਤਰ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਆਮ ਲੋਕ ਇਨ੍ਹਾਂ ਲੋਕਾਂ ਪ੍ਰਤੀ ਬੜੇ ਸਤਿਕਾਰ ਦਾ ਪ੍ਰਗਟਾਵਾ ਕਰ ਰਹੇ ਹਨ। ਇਸੇ ਦੌਰਾਨ ਪੰਜਾਬ ਦੇ ਨਾਭਾ ਵਿੱਚ ਅੱਜ ਬਹੁਤ ਹੈਰਾਨ ਕਰਨ ਵਾਲਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਦ੍ਰਿਸ਼ ਵੇਖਣ ਨੂੰ ਮਿਲਿਆ ਹੈ।

ਦਰਅਸਲ 'ਚ ਜਦੋਂ ਇੱਕ ਸਫਾਈ ਕਰਮਚਾਰੀ ਲੋਕਾਂ ਦੇ ਘਰਾਂ 'ਚੋਂ ਕੂੜਾ ਚੁੱਕਣ ਲਈ ਗਲੀ 'ਚ ਆਇਆ ਤਾਂ ਲੋਕਾਂ ਨੇ ਉਸ ਉਪਰ ਫੁੱਲਾਂ ਦੀ ਵਰਖਾ ਕੀਤੀ, ਬਲਕਿ ਘਰ ਤੋਂ ਬਾਹਰ ਜਾ ਕੇ ਉਸ ਨੂੰ ਨੋਟਾਂ ਦੇ ਹਾਰ ਵੀ ਪਾਏ ਹਨ। ਲੋਕਾਂ ਨੇ ਇਸ ਔਖੇ ਸਮੇਂ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਲੋਕਾਂ ਦੀ ਸੇਵਾ ਕਰਨ ਲਈ ਇਸ ਕਰਮਚਾਰੀ ਦਾ ਧੰਨਵਾਦ ਕੀਤਾ ਹੈ। ਇਸ ਸਾਰੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀਡੀਓ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵਿੱਟਰ ਅਕਾਉਂਟ ਤੇ ਵੀ ਸ਼ੇਅਰ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਸ਼ੇਅਰ ਕਰ ਇਸ ਲਿਖਿਆ ਹੈ ਕਿ ਨਾਭਾ ਦੇ ਲੋਕਾਂ ਵੱਲੋਂ ਫਾਈ ਕਰਮਚਾਰੀ ਦੀ ਕੀਤੀ ਤਾਰੀਫ ਅਤੇ ਪਿਆਰ ਨੂੰ ਵੇਖਕੇ ਖੁਸ਼ ਹੋਏ ਹਨ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਕਿਵੇਂ ਮੁਸੀਬਤਾਂ ਸਾਡੇ ਸਾਰਿਆਂ ਵਿੱਚ ਅੰਦਰੂਨੀ ਚੰਗਿਆਈ ਲਿਆਉਂਦੀਆਂ ਹਨ।

-PTCNews

Related Post