Omicron ਵੈਰੀਐਂਟ ਪਹੁੰਚਿਆ ਭਾਰਤ, ਪਹਿਲੀ ਵਾਰ ਕਰਨਾਟਕ 'ਚ 2 ਲੋਕ ਪਾਜ਼ੀਟਿਵ ਮਿਲੇ

By  Shanker Badra December 2nd 2021 04:55 PM

ਕਰਨਾਟਕ : ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿੱਚ 2 ਮਰੀਜ਼ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਾਈਕਰੋਨ ਨਾਲ ਸੰਕਰਮਿਤ ਪਾਏ ਗਏ ਹਨ। ਇਹ ਦੋਵੇਂ ਮਾਮਲੇ ਕਰਨਾਟਕ ਵਿੱਚ ਸਾਹਮਣੇ ਆਏ ਹਨ।

Omicron ਵੈਰੀਐਂਟ ਪਹੁੰਚਿਆ ਭਾਰਤ, ਪਹਿਲੀ ਵਾਰ ਕਰਨਾਟਕ 'ਚ 2 ਲੋਕ ਪਾਜ਼ੀਟਿਵ ਮਿਲੇ

ਇਸ ਦੀ ਪੁਸ਼ਟੀ ਖੁਦ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਕੀਤੀ ਹੈ। ਸਿਹਤ ਮੰਤਰਾਲੇ ਨੇ ਵਿਸ਼ਵ ਸਿਹਤ ਸੰਗਠਨ (WHO) ਦੇ ਹਵਾਲੇ ਨਾਲ ਕਿਹਾ ਹੈ ਕਿ ਕੋਰੋਨਾ ਦਾ ਓਮਾਈਕ੍ਰੋਨ ਵੈਰੀਐਂਟ ਡੈਲਟਾ ਨਾਲੋਂ 5 ਗੁਣਾ ਜ਼ਿਆਦਾ ਖਤਰਨਾਕ ਹੈ ਅਤੇ ਬਾਕੀਆਂ ਨਾਲੋਂ ਤੇਜ਼ੀ ਨਾਲ ਫੈਲ ਸਕਦਾ ਹੈ।

Omicron ਵੈਰੀਐਂਟ ਪਹੁੰਚਿਆ ਭਾਰਤ, ਪਹਿਲੀ ਵਾਰ ਕਰਨਾਟਕ 'ਚ 2 ਲੋਕ ਪਾਜ਼ੀਟਿਵ ਮਿਲੇ

ਦੱਸ ਦੇਈਏ ਕਿ ਹੁਣ ਤੱਕ 29 ਦੇਸ਼ਾਂ ਵਿੱਚ ਓਮੀਕਰੋਨ ਵੈਰੀਐਂਟ ਨਾਲ ਸੰਕਰਮਿਤ ਮਰੀਜ਼ਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ WHO ਨੇ ਇਸ ਨੂੰ ਚਿੰਤਾ ਦੇ ਵੈਰੀਐਂਟ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਇਸ ਰੂਪ ਨਾਲ ਸੰਕਰਮਿਤ ਇੱਕ ਮਰੀਜ਼ ਦੀ ਪਛਾਣ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਕੀਤੀ ਗਈ ਸੀ।

-PTCNews

Related Post