ਅਮਰੀਕਾ 'ਚ ਕੋਰੋਨਾ ਵਾਇਰਸ ਨੇ ਮਚਾਈ ਹਾਹਾਕਾਰ, ਟਰੰਪ ਨੇ PM ਮੋਦੀ ਤੋਂ ਮੰਗੀ ਇਹ ਮਦਦ

By  Shanker Badra April 5th 2020 05:23 PM

ਅਮਰੀਕਾ 'ਚ ਕੋਰੋਨਾ ਵਾਇਰਸ ਨੇ ਮਚਾਈ ਹਾਹਾਕਾਰ, ਟਰੰਪ ਨੇ PM ਮੋਦੀ ਤੋਂ ਮੰਗੀ ਇਹ ਮਦਦ:ਵਾਸ਼ਿੰਗਟਨ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਵਾਇਰਸ ਨੇ ਇਨ੍ਹੀਂ ਦਿਨੀਂ ਅਮਰੀਕਾ 'ਚ ਹਾਹਾਕਾਰ ਮਚਾਈ ਹੋਈ ਹੈ। ਇਸ ਦੌਰਾਨ 3 ਲੱਖ ਤੋਂ ਵੱਧ ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਅਮਰੀਕਾ ਨੇ ਭਾਰਤ ਤੋਂ ਮਦਦ ਮੰਗੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਹਾਈਡ੍ਰੋਕਸਾਈਕਲੋਰੋਕਿਨ ਗੋਲੀਆਂ ਦੀ ਮੰਗ ਕੀਤੀ ਹੈ।

ਗੌਰਤਲਬ ਹੈ ਕਿ ਭਾਰਤ ਨੇ ਪਿਛਲੇ ਮਹੀਨੇ ਦਵਾਈਆਂ ਦੇ ਨਿਰਯਾਤ 'ਤੇ ਪਾਬੰਦੀ ਲਾ ਦਿੱਤੀ ਸੀ। ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਨੀਵਾਰ ਸਵੇਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਅਤੇ ਅਮਰੀਕਾ ਲਈ ਹਾਈਡਰੋਕੋਲੋਰੋਕਵੀਨ ਦਵਾਈ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸ਼ਲਾਘਾ ਕਰਾਂਗਾ ਕਿ ਜੇ ਭਾਰਤ ਸਾਡੇ ਦੁਆਰਾ ਆਰਡਰ ਕੀਤੀਆਂ ਗਈਆਂ ਗੋਲੀਆਂ ਦੀ ਖੇਪ ਜਾਰੀ ਕਰੇਗਾ। ਉਨ੍ਹਾਂ ਕਿਹਾ, "ਭਾਰਤ ਨੇ ਵੱਡੀ ਗਿਣਤੀ 'ਚ ਇਹ ਗੋਲੀਆਂ ਬਣਾਈਆਂ ਹਨ। ਉਨ੍ਹਾਂ ਨੂੰ ਆਪਣੇ ਅਰਬ ਤੋਂ ਵੱਧ ਲੋਕਾਂ ਲਈ ਇਸ ਦੀ ਜ਼ਰੂਰਤ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਨ੍ਹਾਂ ਗੋਲੀਆਂ ਨੂੰ ਖਾਣਗੇ। ਉਨ੍ਹਾਂ ਕਿਹਾ, "ਸੰਭਵ ਹੈ ਕਿ ਮੈਂ ਵੀ ਇਨ੍ਹਾਂ ਗੋਲੀਆਂ ਨੂੰ ਖਾਵਾਂਗਾ। ਹਾਲਾਂਕਿ ਇਸ ਦੇ ਲਈ ਮੈਨੂੰ ਪਹਿਲਾਂ ਡਾਕਟਰਾਂ ਨਾਲ ਗੱਲ ਕਰਨੀ ਪਵੇਗੀ।  ਟਰੰਪ ਨੇ ਸ਼ਨੀਵਾਰ ਨੂੰ ਵਾÂ੍ਹੀਟ ਹਾਊਸ ਵਿਚ ਆਪਣੇ ਰੋਜ਼ਾਨਾ ਨਿਊਜ਼ ਸੰਮੇਲਨ ਵਿਚ ਕਿਹਾ ਕਿ ਮੈਂ ਪੀਐੱਮ ਮੋਦੀ ਨੂੰ ਫੋਨ ਕੀਤਾ ਹੈ। ਉਹ ਵੱਡੀ ਮਾਤਰਾ ਵਿਚ ਇਹ ਦਵਾਈ ਬਣਾਉਂਦੇ ਹਨ। ਭਾਰਤ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।

-PTCNews

Related Post