ਜਲੰਧਰ 'ਚ ਕੋਰੋਨਾ ਦੇ 21 ਨਵੇਂ ਮਾਮਲੇ ਆਏ ਸਾਹਮਣੇ ,1900 ਦੇ ਕਰੀਬ ਪਹੁੰਚੀ ਮਰੀਜ਼ਾਂ ਦੀ ਗਿਣਤੀ

By  Shanker Badra July 24th 2020 01:43 PM

ਜਲੰਧਰ 'ਚ ਕੋਰੋਨਾ ਦੇ 21 ਨਵੇਂ ਮਾਮਲੇ ਆਏ ਸਾਹਮਣੇ ,1900 ਦੇ ਕਰੀਬ ਪਹੁੰਚੀ ਮਰੀਜ਼ਾਂ ਦੀ ਗਿਣਤੀ:ਜਲੰਧਰ : ਪੰਜਾਬ 'ਚ ਇਸ ਸਮੇਂ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਪੰਜਾਬ 'ਚ ਆਏ ਦਿਨ ਮੋਹਰੀ ਕਤਾਰ 'ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਜਲੰਧਰ 'ਚ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ,ਇਸ ਤੋਂ ਇਲਾਵਾ 867 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਜਲੰਧਰ 'ਚ ਕੋਰੋਨਾ ਦੇ 21 ਨਵੇਂ ਮਾਮਲੇ ਆਏ ਸਾਹਮਣੇ ,1900 ਦੇ ਕਰੀਬ ਪਹੁੰਚੀ ਮਰੀਜ਼ਾਂ ਦੀ ਗਿਣਤੀ

ਮਿਲੀ ਜਾਣਕਾਰੀ ਅਨੁਸਾਰ ਪ੍ਰਾਈਵੇਟ ਲੈਬੋਰਟਰੀ ਪਾਸੋਂ ਪ੍ਰਾਪਤ ਹੋਏ ਨਤੀਜਿਆਂ 'ਚ ਅੱਜ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਜ਼ਿਲ੍ਹੇ ਵਿਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1857 ਹੋ ਗਈ ਹੈ, ਜਦਕਿ 1257 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਬਿਮਾਰੀ ਕਾਰਨ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਵਾ 564 ਮਰੀਜ਼ ਅਜੇ ਵੀ ਜ਼ਿਲ੍ਹੇ ਵਿਚ ਸਰਗਰਮ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

ਜਲੰਧਰ 'ਚ ਕੋਰੋਨਾ ਦੇ 21 ਨਵੇਂ ਮਾਮਲੇ ਆਏ ਸਾਹਮਣੇ ,1900 ਦੇ ਕਰੀਬ ਪਹੁੰਚੀ ਮਰੀਜ਼ਾਂ ਦੀ ਗਿਣਤੀ

ਦੱਸਣਯੋਗ ਹੈ ਕਿ ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਵਿਚ 52 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਉਥੇ ਹੀ ਨਿਊ ਜਵਾਹਰ ਨਗਰ ਵਿਚ ਰਹਿਣ ਵਾਲੀ ਡਾਕਟਰ ਦੀ 80 ਸਾਲਾ ਮਾਤਾ ਦੀ ਕੋਰੋਨਾ ਨਾਲ ਲੁਧਿਆਣਾ ਵਿਚ ਮੌਤ ਹੋ ਗਈ। ਉਸ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਦੇ ਨਾਲ ਨਿਮੋਨੀਆ ਹੋਣ ਕਾਰਨ ਲੁਧਿਆਣਾ ਦੇ ਐਸਪੀਐਸ ਹਸਪਾਤਲ ਵਿਚ 17 ਜੁਲਾਈ ਨੂੰ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।

-PTCNews

Related Post