ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 60 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਹੋਈ ਮੌਤ

By  Shanker Badra July 25th 2020 03:47 PM

ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 60 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਹੋਈ ਮੌਤ:ਫਿਰੋਜ਼ਪੁਰ : ਪੰਜਾਬ 'ਚ ਇਸ ਸਮੇਂ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਪੰਜਾਬ 'ਚ ਆਏ ਦਿਨ ਮੋਹਰੀ ਕਤਾਰ 'ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ।

ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 60 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਹੋਈ ਮੌਤ

ਜ਼ਿਲ੍ਹਾ ਫਿਰੋਜ਼ਪੁਰ ਵਿਚ ਵੀ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਅੱਜ ਜ਼ਿਲ੍ਹੇ 'ਚ ਕੋਰੋਨਾ ਨਾਲ 6ਵੀਂ ਮੌਤ ਹੋ ਗਈ ਹੈ। ਫ਼ਿਰੋਜ਼ਪੁਰ ਸ਼ਹਿਰ ਦੇ ਮੈਗਜ਼ੀਨੀ ਗੇਟ ਦੀ ਰਹਿਣ ਵਾਲੀ 60 ਸਾਲਾ ਮੀਨਾ ਪਤਨੀ ਕਿਸ਼ਨ ਲਾਲ ਮਹਿਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।

ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 60 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਹੋਈ ਮੌਤ

ਦੱਸਿਆ ਜਾਂਦਾ ਹੈ ਕਿ ਮ੍ਰਿਤਕਾ ਲੁਧਿਆਣਾ ਸਿਵਲ ਹਸਪਤਾਲ 'ਚ ਜੇਰੇ ਇਲਾਜ ਸੀ। ਇਸ ਤੋਂ ਇਲਾਵਾ ਸ਼ਨਿਚਰਵਾਰ ਨੂੰ ਆਈ ਇਕ ਰਿਪੋਰਟ ਮੁਤਾਬਿਕ ਸਿਵਲ ਹਸਪਤਾਲ ਦੇ ਸਰਜ਼ਰੀ ਵਿਭਾਗ ਨਾਲ ਸਬੰਧਤ ਇਕ ਡਾਕਟਰ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।

ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 60 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਹੋਈ ਮੌਤ

ਦੱਸ ਦੇਈਏ ਕਿ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਚ 8 ਨਵੇਂ ਕੋਰੋਨਾ ਪੀੜਤ ਮਰੀਜਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ ਜੀਰਾ ਖੇਤਰ ਦੇ ਐਚ ਡੀ ਐੱਫ ਸੀ ਬੈਂਕ ਦੇ 2 ਕਰਮਚਾਰੀਆਂ ਸਮੇਤ ਫਿਰੋਜ਼ਪੁਰ ਸ਼ਹਿਰ ਦੇ ਕੰਬੋਜ ਨਗਰ , ਮਾਲ ਰੋਡ , ਗੋਲਡਨ ਇਨਕਲੇਵ ਤੇ ਪਾਇਓਨੀਰ ਕਾਲੋਨੀ , ਖੇਤਰਾਂ ਨਾਲ ਸਬੰਧਿਤ 8 ਨਵੇਂ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

-PTCNews

Related Post