ਜਲੰਧਰ 'ਚ ਕੋਰੋਨਾ ਦੇ 11 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ ,1700 ਦੇ ਕਰੀਬ ਪਹੁੰਚੀ ਮਰੀਜ਼ਾਂ ਦੀ ਗਿਣਤੀ

By  Shanker Badra July 20th 2020 02:05 PM

ਜਲੰਧਰ 'ਚ ਕੋਰੋਨਾ ਦੇ 11 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ ,1700 ਦੇ ਕਰੀਬ ਪਹੁੰਚੀ ਮਰੀਜ਼ਾਂ ਦੀ ਗਿਣਤੀ:ਜਲੰਧਰ : ਪੰਜਾਬ 'ਚ ਇਸ ਸਮੇਂ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਪੰਜਾਬ 'ਚ ਆਏ ਦਿਨ ਮੋਹਰੀ ਕਤਾਰ 'ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ।

ਜਲੰਧਰ 'ਚ ਕੋਰੋਨਾ ਦੇ 11 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ ,1700 ਦੇ ਕਰੀਬ ਪਹੁੰਚੀ ਮਰੀਜ਼ਾਂ ਦੀ ਗਿਣਤੀ

ਜਲੰਧਰ 'ਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਲੰਧਰ 'ਚ ਅੱਜ ਫਿਰ ਕੋਰੋਨਾ ਧਮਾਕਾ ਹੋਇਆ ਹੈ ,ਜਿੱਥੇ ਇਕੱਠੇ 11 ਕੇਸ ਪਾਜ਼ੀਟਿਵ ਪਾਏ ਗਏ ਹਨ। ਜਲੰਧਰ 'ਚ ਬੀਤੇ ਦਿਨ ਕੋਰੋਨਾ ਪਾਜ਼ੀਟਿਵ 62 ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਜਲੰਧਰ ਜ਼ਿਲ੍ਹੇ ਚ ਹੁਣ ਤੱਕ ਕੁੱਲ ਗਿਣਤੀ 1700 ਨੇੜੇ ਪੁੱਜੀ ਹੈ।

ਜਲੰਧਰ 'ਚ ਕੋਰੋਨਾ ਦੇ 11 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ ,1700 ਦੇ ਕਰੀਬ ਪਹੁੰਚੀ ਮਰੀਜ਼ਾਂ ਦੀ ਗਿਣਤੀ

ਦੱਸਣਯੋਗ ਹੈ ਕਿ ਅੱਜ ਜਲੰਧਰ ਜ਼ਿਲ੍ਹੇ 'ਚ 465 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਅੱਜ ਦੇ ਮਿਲੇ 11 ਕੇਸਾਂ ਨੂੰ ਮਿਲਾ ਕੇ ਜਲੰਧਰ ਜ਼ਿਲ੍ਹੇ 'ਚ ਪਾਜ਼ੀਟਿਵ ਕੇਸਾਂ ਦਾ ਅੰਕੜਾ 1665 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 32 ਲੋਕ ਮੌਤ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਦੱਸ ਦੇਈਏ ਕਿ ਐਤਵਾਰ ਨੂੰ ਕੋਰੋਨਾ ਨੇ ਆਟੀਬੀਪੀ ਦੇ 15, ਪੰਜਾਬ ਪੁਲਿਸ ਦੇ 10 ਜਵਾਨਾਂ ਤੇ ਨਿੱਜੀ ਕੰਪਨੀ 'ਚ ਤਾਇਨਾਤ ਇਕ ਇੰਜੀਨੀਅਰ ਤੇ ਕਾਰੋਬਾਰੀਆਂ ਸਣੇ 62 ਲੋਕਾਂ ਨੂੰ ਆਪਣੀ ਗਿ੍ਫਤ 'ਚ ਲਿਆ ਸੀ।  ਐਤਵਾਰ ਨੂੰ ਜ਼ਿਲ੍ਹੇ 'ਚ ਮਰੀਜ਼ਾਂ ਦਾ ਅੰਕੜਾ 1654 ਤੱਕ  ਪਹੁੰਚ ਗਿਆ ਸੀ।

-PTCNews

Related Post