ਜਲੰਧਰ 'ਚ ਕੋਰੋਨਾ ਦੇ 56 ਨਵੇਂ ਕੇਸ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਹੋਈ 2300 ਦੇ ਕਰੀਬ

By  Shanker Badra July 31st 2020 05:51 PM

ਜਲੰਧਰ 'ਚ ਕੋਰੋਨਾ ਦੇ 56 ਨਵੇਂ ਕੇਸ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਹੋਈ 2300 ਦੇ ਕਰੀਬ:ਜਲੰਧਰ : ਪੰਜਾਬ 'ਚ ਇਸ ਸਮੇਂ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਜ਼ਿਲ੍ਹਾ ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ 'ਚ ਅੱਜ ਕੋਰੋਨਾ ਵਾਇਰਸ ਦੇ 56 ਨਵੇਂ ਮਾਮਲੇ ਸਾਹਮਣੇ ਆਏ ਹਨ।

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਲੈਬੋਰਟਰੀ ਤੋਂ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ 22 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ ਪ੍ਰਾਈਵੇਟ ਲੈਬੋਰਟਰੀ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 34 ਲੋਕ ਪਾਜ਼ੀਟਿਵ ਆਏ ਹਨ। ਇਸ ਦੇ ਇਲਾਵਾ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਵੀ ਹੋਈ ਹੈ।

ਜਲੰਧਰ 'ਚ ਕੋਰੋਨਾ ਦੇ 56 ਨਵੇਂ ਕੇਸ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਹੋਈ 2300 ਦੇ ਕਰੀਬ

ਮ੍ਰਿਤਕਾਂ ਵਿਚੋਂ ਇਕ ਮਰੀਜ਼ 49 ਸਾਲਾ ਵਿਅਕਤੀ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹੈ ,ਜਿਸ ਨੂੰ 25 ਜੁਲਾਈ ਨੂੰ ਪਟੇਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ ਇਕ 70 ਸਾਲਾ ਵਿਅਕਤੀ ਜੋ ਕਿ ਦਿਲ ਦੀ ਬੀਮਾਰੀ ਤੋਂ ਵੀ ਪੀੜਤ ਸੀ, ਦੀ ਅੱਜ ਮੌਤ ਹੋ ਗਈ ਹੈ।

ਇਸ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 2283 ਤੋਂ ਟੱਪ ਗਈ ਹੈ ਤੇ ਮੌਤਾਂ ਦੀ ਗਿਣਤੀ 54 ਤੱਕ ਪੁੱਜ ਗਈ ਹੈ। ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 474 ਐਕਟਿਵ ਕੇਸ ਹਨ ਅਤੇ 1701 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ।

ਜਲੰਧਰ 'ਚ ਕੋਰੋਨਾ ਦੇ 56 ਨਵੇਂ ਕੇਸ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਹੋਈ 2300 ਦੇ ਕਰੀਬ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ 2 ਮਰੀਜ਼ਾਂ ਦੀ ਮੌਤ ਹੋਣ ਦੇ ਨਾਲ 62 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਕੋਰੋਨਾ ਪੀੜਤ ਬਖਸ਼ੀਸ਼ ਸਿੰਘ (70)  ਪਿੰਡ ਡਮੁੰਡਾ ਆਦਮਪੁਰ ਅਤੇ ਗਿਆਨ ਚੰਦ (90) ਨਿਵਾਸੀ ਆਜ਼ਾਦ ਨਗਰ ਨਜ਼ਦੀਕ ਭਾਰਗੋ ਕੈਂਪ ਦੀ ਵੀਰਵਾਰ ਨੂੰ ਮੌਤ ਹੋਈ ਸੀ।

-PTCNews

Related Post