ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ, ਸ੍ਰੀ ਹਰਿਮੰਦਰ ਸਾਹਿਬ ਵਿਖੇ ਲਾਇਆ ਵਿਸ਼ੇਸ਼ ਕਾਊਂਟਰ

By  PTC NEWS March 5th 2020 01:22 PM

ਅੰਮ੍ਰਿਤਸਰ : ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਹੁਣ ਭਾਰਤ ਵਿਚ ਦਸਤਕ ਦੇ ਦਿੱਤੀ ਹੈ। ਵਿਸ਼ਵ ਪੱਧਰ 'ਤੇ ਸੈਂਕੜੇ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ। ਫਿਲਹਾਲ ਕੋਰੋਨਾ ਵਾਇਰਸ ਦਾ ਕੋਈ ਇਲਾਜ਼ ਨਹੀਂ ਹੈ, ਜਿਸ ਕਾਰਨ ਡਾਕਟਰਾਂ ਤੋਂ ਲੈ ਕੇ ਵਿਗਿਆਨੀਆਂ ਤੱਕ ਇਸ ਦੇ ਇਲਾਜ਼ ਲਈ ਯਤਨ ਲਈ ਯਤਨ ਕੀਤੇ ਜਾ ਰਹੇ ਹਨ।

ਜਾਨਲੇਵਾ ਕੋਰੋਨਾ ਵਾਇਰਸ ਨਾਲ ਭਾਰਤ ਵਿਚ ਵੀ ਅਣਛੂਹਿਆ ਨਹੀਂ ਰਿਹਾ ਹੈ। ਭਾਰਤ ਵਿਚ ਹੁਣ ਤੱਕ ਕੁੱਲ 29 ਲੋਕ ਕੋਰੋਨਾ ਵਾਈਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਚੰਡੀਗੜ੍ਹ,ਮੋਗਾ ਸਮੇਤ ਕਈ ਥਾਵਾਂ 'ਤੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਪਾਏ ਗਏ ਹਨ। ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵੀ ਚੌਕਸ ਹੋਇਆ ਹੈ। ਜਿਸ ਦੇ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਕਾਊਂਟਰ ਲਾਇਆ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ -ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਹ ਵਿਸ਼ੇਸ਼ ਟੀਮ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਤਾਇਨਾਤ ਰਹੇਗੀ।

ਦੱਸ ਦੇਈਏ ਕਿ ਬੁੱਧਵਾਰ ਨੂੰ ਗੁਰੂਗ੍ਰਾਮ ਵਿਚ ਪੇਟੀਐਮ ਦੇ ਕਰਮਚਾਰੀ ਦੀ ਜਾਂਚ ਵਿਚ ਕੋਰੋਨਾ ਵਾਈਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਪਈ ਗਈ ਹੈ। ਕੰਪਨੀ ਨੇ ਦੱਸਿਆ ਹੈ ਕਿ ਕਰਮਚਾਰੀ ਕੁੱਝ ਸਮਾਂ ਪਹਿਲਾ ਹੀ ਇਟਲੀ ਵਿਚ ਛੁੱਟੀਆਂ ਕੱਟ ਕੇ ਵਾਪਸ ਆਇਆ ਸੀ,ਜੋ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚੋਂ ਇੱਕ ਹੈ।

Related Post